ਪਟਨਾ : ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਜਿਨ੍ਹਾਂ ਵਿੱਚ ਲੋਕ ਆਪਣਿਆਂ ਤੋਂ ਮੂੰਹ ਮੋੜ ਲੈਂਦੇ ਹਨ, ਪਰ ਜਾਨਵਰ ਵਫ਼ਾਦਾਰ ਹੁੰਦੇ ਹਨ। ਇਸ ਦੀ ਜਿਉਂਦੀ ਜਾਗਦੀ ਉਦਾਹਰਣ ਪਟਨਾ ਦੇ ਨਾਲ ਲੱਗਦੇ ਦਾਨਪੁਰ ਦੇ ਜਨੀਪੁਰ ਖੇਤਰ ਵਿਚ ਰਹਿਣ ਵਾਲੇ ਅਖ਼ਤਰ ਇਮਾਮ ਦੀ ਹੈ। ਲੋਕ ਉਨ੍ਹਾਂ ਨੂੰ 'ਹਾਥੀ ਕਾਕਾ' ਦੇ ਨਾਂ ਨਾਲ ਵੀ ਜਾਣਦੇ ਹਨ। ਜਿਸ ਪਿੱਛੇ ਦੀ ਕਹਾਣੀ ਵੀ ਕਾਫ਼ੀ ਦਿਲਚਸਪ ਹੈ।
ਅਖ਼ਤਰ ਨੇ ਆਪਣੇ ਬੇਟੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਆਪਣੇ ਦੋ ਹਾਥੀਆਂ ਦੇ ਨਾਂ ਕਰ ਦਿੱਤੀ। ਪੁੱਤਰ ਨਾਲੋਂ ਉਨ੍ਹਾਂ ਨੂੰ ਹਾਥੀਆਂ 'ਤੇ ਵਧੇਰੇ ਯਕੀਨ ਹੈ। ਜਿਸ ਦਾ ਵੀ ਆਪਣਾ ਹੀ ਕਾਰਨ ਹੈ।
ਅਖ਼ਤਰ ਕੋਲ ਦੋ ਹਾਥੀ ਹਨ। ਉਨ੍ਹਾਂ ਨੇ ਆਪਣੀ ਜਾਇਦਾਦ ਨੂੰ ਦੋ ਹਿੱਸਿਆਂ ਵਿੱਚ ਵੰਡੀ ਇੱਕ ਹਿੱਸਾ ਉਸ ਦੀ ਪਤਨੀ ਦਾ ਹੈ ਅਤੇ ਦੂਜਾ ਹਾਥੀਆਂ ਦਾ ਹੈ। ਹਾਥੀ ਕਾਕਾ ਕਹਿੰਦਾ ਹੈ ਕਿ ਜੇ ਮੈਂ ਨਹੀਂ ਰਹਿੰਦਾ ਤਾਂ ਮੇਰਾ ਘਰ, ਬੈਂਕ ਬੈਲੰਸ, ਖੇਤ, ਕੋਠੀ ਸਭ ਹਾਥੀਆਂ ਦੇ ਹੋਣਗੇ। ਅਤੇ ਜੇਕਰ ਹਾਥੀਆਂ ਨੂੰ ਕੁਝ ਹੁੰਦਾ ਹੈ, ਤਾਂ ਏਰਾਵਤ ਸੰਗਠਨ ਨੂੰ ਜਾਇਦਾਦ ਮਿਲ ਜਾਵੇਗੀ।
ਅਖ਼ਤਰ ਨੇ ਦੱਸਿਆ ਕਿ ਉਸਦੇ ਬੇਟਾ ਮਿਰਾਜ ਉਰਫ ਪਿੰਟੂ ਨੇ ਉਸ ਨੂੰ ਆਪਣੀ ਪ੍ਰੇਮਿਕਾ ਦੇ ਝੂਠੇ ਬਲਾਤਕਾਰ ਦੇ ਕੇਸ ਵਿੱਚ ਫਸਾਇਆ। ਜਿਸ ਕਰਕੇ ਉਸ ਨੂੰ ਜੇਲ੍ਹ ਜਾਣਾ ਪਿਆ। ਜਾਂਚ ਦੌਰਾਨ, ਇਹ ਦੋਸ਼ ਝੂਠੇ ਸਾਬਤ ਹੋਏ ਅਤੇ ਉਹ ਬਰੀ ਹੋ ਗਿਆ। ਇਸ ਦੇ ਨਾਲ ਹੀ ਅਖ਼ਤਰ ਦੇ ਬੇਟੇ ਨੇ ਉਸ ਦੇ ਹਾਥੀਆਂ ਅਤੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਮਗਰੋਂ ਉਸ ਨੇ ਆਪਣੀ ਜਾਈਦਾਦ ਹਾਥੀਆਂ ਦੇ ਨਾਂ ਕਰਨ ਦਾ ਫੈਸਲਾ ਲਿਆ।