Thursday, November 21, 2024
 

ਪੰਜਾਬ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਉਸਮਾਨ ਰਹਿਮਾਨੀ ਦੀ ਪੁਸਤਕ ਦਸਤਾਨ-ਏ-ਲੁਧਿਆਣਾ ਦੀ ਘੁੰਡਚੁਕਾਈ

March 13, 2021 06:48 PM

ਲੁਧਿਆਣਾ (ਏਜੰਸੀਆਂ) : ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸੂ਼ ਵੱਲੋ ਸ਼ਨੀਵਾਰ ਨੂੰ ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਦੇ ਸਾਹਿਰ ਆਡੀਟੋਰੀਅਮ 'ਚ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਵੱਲੋਂ ਲੁਧਿਆਣਾ ਦੇ ਇਤਹਾਸ 'ਤੇ ਲਿਖੀ ਗਈ ਇਤਿਹਾਸਿਕ ਪੁਸਤਕ ਦਾਸਤਾਨ-ਏ-ਲੁਧਿਆਣਾ ਦੀ ਘੁੰਡਚੁਕਾਈ ਦੀ ਰਸਮ ਅਦਾ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ, ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ, ਮੇਅਰ ਬਲਕਾਰ ਸਿੰਘ ਸੰਧੂ, ਗੁਰੂਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਪ੍ਰਿਤਪਾਲ ਸਿੰਘ ਪਾਲੀ ਤੋ ਇਲਾਵਾ ਹੋਰ ਵੀ ਹਾਜ਼ਰ ਸਨ। ਆਸ਼ੂ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਸੂਬੇ ਦੇ ਅਤੇ ਖਾਸ ਕਰਕੇ ਜ਼ਿਲ੍ਹਾ ਲੁਧਿਆਣਾ ਦੇ ਸ਼ਹੀਦਾਂ ਦੇ ਜੀਵਨ ਬਾਰੇ ਜਾਣੂੰ ਕਰਵਾਏਗੀ।
ਇਸ ਵਿਸ਼ੇ ਬਾਰੇ ਪਹਿਲੀ ਪੁਸਤਕ ਵਿਚ 1857 ਤੋਂ 1947 ਤੱਕ ਜੰਗ-ਏ-ਅਜ਼ਾਦੀ (ਆਜ਼ਾਦੀ ਸੰਗਰਾਮ) ਵਿਚ ਲੁਧਿਆਣਾ ਵਾਸੀਆਂ ਦੇ ਵੇਰਵੇ ਵੀ ਸ਼ਾਮਲ ਹਨ , ਇਨ੍ਹਾਂ ਮਹਾਨ ਸ਼ਹੀਦਾਂ ਦੀ ਜਿੰਦਗੀ ਅਤੇ ਕੁਰਬਾਨੀ ਸਦਾ ਨੌਜਵਾਨਾਂ ਨੂੰ ਦੇਸ਼ ਲਈ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਇੱਕ ਰੋਸ਼ਨੀ ਬਣ ਕੇ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਾਡੇ ਲਈ, ਵਿਸ਼ੇਸ਼ ਕਰਕੇ ਨੌਜਵਾਨਾਂ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਜ਼ਜ਼ਬੇ ਨੂੰ ਜ਼ਿੰਦਾ ਰੱਖਣ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਿਤਾਬ ਵਿੱਚ ਲੁਧਿਆਣਾ ਨਾਲ ਸਬੰਧਤ ਮਹਾਨ ਆਜ਼ਾਦੀ ਘੁਲਾਟੀਆਂ ਦੇ ਜੀਵਨ ਅਤੇ ਕੁਰਬਾਨੀਆਂ ਬਾਰੇ ਵਿਸਥਾਰਤ ਅਧਿਆਏ ਹਨ, ਜਿਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸਤਿਗੁਰੂ ਰਾਮ ਸਿੰਘ ਜੀ, ਸ਼ਹੀਦ ਸੁਖਦੇਵ ਥਾਪਰ ਤੋਂ ਇਲਾਵਾ ਲੁਧਿਆਣਾ ਦਾ ਇਤਿਹਾਸ, ਲੋਧੀ ਕਿਲ੍ਹਾ, ਰੇਲਵੇ ਸਟੇਸ਼ਨ, ਪਹਿਲੀ ਪੁਲਿਸ ਪੋਸਟ, ਪਹਿਲਾ ਬਿਟੂਮੈਨ ਰੋਡ, ਜਿਸ ਦਿਨ ਪਹਿਲਾ ਐਮ.ਸੀ. ਹੋਂਦ ਵਿੱਚ ਆਇਆ, ਪਹਿਲਾ ਟੈਲੀਫੋਨ ਕੁਨੈਕਸ਼ਨ, ਪਹਿਲਾ ਸਕੂਲ ਅਤੇ ਹੋਰ ਦਿਲਚਸਪ ਤੱਥ ਜੋ ਕਿ ਲੁਧਿਆਣਾ ਨਾਲ ਜੁੜੇ ਹਨ।
ਇਸ ਮੋਕੇ ਮੁਹੰਮਦ ਮੁਸਤਕੀਮ, ਪ੍ਰਿੰਸੀਪਲ ਐਸ.ਸੀ.ਡੀ. ਸਰਕਾਰੀ ਕਾਲਜ ਡਾ. ਧਰਮ ਸਿੰਘ ਸੰਧੂ, ਯੋਗੇਸ਼ ਹਾਂਡਾ, ਰਮਨਜੀਤ ਸਿੰਘ ਲਾਲੀ, ਜਸਦੇਵ ਸਿੰਘ ਸੇਖੋਂ, ਜਤਿੰਦਰ ਬੇਦੀ, ਅਸ਼ਵਨੀ ਭੱਲਾ, ਸੰਦੀਪ ਪੁਰੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

बरनाला विधानसभा उपचुनाव में आज अरविंद केजरीवाल और भगवंत मान ने आम आदमी पार्टी के उम्मीदवार हरिंदर धालीवाल के पक्ष में शहर के फरवाही बाजार में रैली की

 
 
 
 
Subscribe