ਕੁਰਾਲੀ (ਏਜੰਸੀਆਂ) : ਸ. ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੇ ਦੱਸਿਆਂ ਕਿ ਕੇਂਦਰ ਸਰਕਾਰ ਦੀ ਦੀਨ ਦਿਆਲ ਉਪਾਧਿਆ ਗ੍ਰਾਮ ਜਯੋਤੀ ਯੋਜਨਾ ਤਹਿਤ ਸਾਰੇ ਕੰਢੀ ਏਰੀਏ ਵਿੱਚ ਮੋਹਾਲੀ ਜਿਲ੍ਹੇ ਤੋਂ ਲੈ ਕੇ ਗੁਰਦਾਸਪੁਰ ਤੱਕ ਸਾਰੇ ਕੰਢੀ ਏਰੀਏ ਵਿੱਚ, ਪਿੰਡਾਂ ਵਿੱਚ ਘਰਾਂ ਦੀ ਅਤੇ ਖੇਤੀ—ਬਾੜੀ ਦੇ ਟਿਊਬਵੈਲਾਂ ਦੀ ਸਪਲਾਈ ਅਲਗ ਕਰਨ ਲਈ ਨਵੀਆਂ ਲਾਈਨਾਂ ਖੀਚੀਆਂ ਜਾ ਰਹੀਆਂ ਹਨ। ਜਿਸ ਦਾ ਕਾਫੀ ਭੰਬਲਭੂਸਾ ਪਿਆ ਹੋਇਆ ਹੈ। ਕਿਊਂਕਿ ਸਾਰੇ ਕੰਢੀ ਏਰੀਏ ਦੇ ਪਿੰਡਾਂ ਵਿੱਚ ਇਹ ਖਦਸ਼ਾ ਸੀ, ਕਿ ਘਰਾਂ ਅਤੇ ਸਿਚਾਈ ਵਾਲੇ ਟਿਊਬਵੈੱਲਾਂ ਦੀ ਲਾਈਨਾਂ ਵੱਖ—ਵੱਖ ਹੋ ਜਾਣ ਤੋਂ ਬਾਅਦ ਲੱਗੇ ਹੋਏ ਸਿਚਾਈ ਵਾਲੇ ਟਿਊਬਵੈਲਾਂ ਦੀ ਸਪਲਾਈ ਸਿਰਫ 8 ਘੰਟੇ ਰਹਿ ਜਾਵੇਗੀ।
ਇਸ ਮਸਲੇ ਨੂੰ ਸੁਲਝਾਉਣ ਲਈ ਅੱਜ ਮਾਜਰੀ ਬਲਾਕ ਵਿੱਖੇ ਕੰਢੀ ਏਰੀਏ ਦੇ ਪਿੰਡਾਂ ਦੀਆਂ ਪੰਚਾਇਤਾਂ, ਪਤਵੰਤਿਆਂ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੰਢੀ ਏਰੀਏ ਦੇ ਪਿੰਡਾਂ ਨੇ ਇੱਕੋਂ ਗੱਲ ਕਹੀ ਕਿ ਪੰਜਾਬ ਸਰਕਾਰ ਵਲੋਂ ਸਾਨੂੰ ਭਰੋਸਾ ਦਵਾਇਆ ਜਾਵੇ, ਕਿ ਦੋਂ ਲਾਈਨਾਂ ਖਿਚਣ ਤੋਂ ਬਾਅਦ ਵੀ ਲੱਗੇ ਹੋਏ ਸਿਚਾਈ ਵਾਲੇ ਟਿਊਬਵੈੱਲਾਂ ਦੀ ਸਪਲਾਈ ਵੀ 24 ਘੰਟੇ ਹੀ ਰਹੇਗੀ ਅਤੇ ਕੋਈ ਵਿਘਨ ਨਹੀ ਪਵੇਗਾ।
ਇਸ ਮੌਕੇ ਸ. ਜਗਮੋਹਨ ਸਿੰਘ ਕੰਗ ਨੇ ਤਰੁੰਤ ਸ਼੍ਰੀ ਏ.ਵੀਣੂ. ਪ੍ਰਸਾਦ, ਆਈ.ਏ.ਐਸ., ਚੇਅਰਮੈਨ—ਕਮ—ਐਮ.ਡੀ., ਪੀ.ਐਸ.ਪੀ.ਸੀ.ਐਲ. ਨਾਲ ਗੱਲਬਾਤ ਕੀਤੀ ਅਤੇ ਸਾਰਾ ਮੁੱਦਾ ਮੋਬਾਇਲ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਇਹ ਫੈਸਲਾ ਹੋਇਆ ਕਿ ਇਸ ਸਾਰੇ ਸਮਲੇ ਨੂੰ ਸੁਲਝਾਉਣ ਲਈ ਅੱਗਲੇ ਹਫਤੇ ਕੁੱਝ ਪਿੰਡਾਂ ਦੇ ਨੁਮਾਇੰਦਿਆਂ ਅਤੇ ਅਫਸਰਾਂ ਦੀ ਮੀਟਿੰਗ ਚੇਅਰਮੈਨ ਪੀ.ਐਸ.ਪੀ.ਸੀ.ਐਲ. ਨਾਲ ਕੀਤੀ ਜਾਵੇਗੀ ਤਾਂ ਜੋ ਸਾਡੇ ਸਾਰੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਦੀਨ ਦਿਆਲ ਉਪਾਧਿਆ ਗ੍ਰਾਮ ਜਯੋਤੀ ਯੋਜਨਾ ਤਹਿਤ ਸਕੀਮ ਦਾ ਲਾਹਾ ਲਿਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਨ ਦਿਆਲ ਉਪਾਧਿਆ ਗ੍ਰਾਮ ਜਯੋਤੀ ਯੋਜਨਾ ਦੇ ਐਕਸ.ਈ.ਐਨ. ਸ. ਜਤਿੰਦਰ ਸਿੰਘ ਰੰਗੀ, ਸ. ਅਮਨਦੀਪ ਸਿੰਘ ਧਨੋਆਂ, ਐਕਸ.ਈ.ਐਨ., ਪੀ.ਐਸ.ਪੀ.ਸੀ.ਐਲ. ਖਰੜ ਆਦਿ ਅਫਸਰ ਸਾਹਿਬਾਨਾਂ ਤੋਂ ਇਲਾਵਾ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਚੇਅਰਮੈਨ ਕ੍ਰਿਪਾਲ ਸਿੰਘ ਖਿਜ਼ਰਾਬਾਦ, ਚੇਅਰਮੈਨ ਲਾਭ ਸਿੰਘ ਮਾਜਰੀ, ਰਾਣਾ ਰਾਏ ਸਿੰਘ, ਨਰਿੰਦਰ ਸਿੰਘ ਢਕੋਰਾਂ, ਸਤਨਾਮ ਸਿੰਘ ਮੁੰਧੋਂ, ਰਣਜੀਤ ਸਿੰਘ ਖੱਦਰੀ, ਬਿੱਟੂ ਸੁਹਾਲੀ, ਗੁਰਮੀਤ ਸਿੰਘ ਮੀਆਂਪੁਰ ਚੰਗਰ, ਰਣਜੀਤ ਸਿੰਘ ਨੰਗਲੀਆਂ, ਹਰਨੇਕ ਸਿੰਘ ਤੱਕੀਪੁਰ, ਰੋਮੀ ਢਕੋਰਾਂ, ਆਤਮਾ ਰਾਮ ਕਸੌਲੀ, ਜਗਦੀਸ਼ ਜੈਅੰਤੀ ਮਾਜਰੀ, ਜਗਦੀਪ ਰਾਣਾ ਮਾਜਰੀ, ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਰੋਹਿਤ ਮਿੱਤਲ ਤੀੜਾਂ ਆਦਿ ਹਾਜ਼ਰ ਸਨ।