ਨਵੀਂ ਦਿੱਲੀ, (ਏਜੰਸੀ): ਅਮਰੀਕੀ ਪੁਲਾੜ ਏਜੰਸੀ ਨਾਸਾ ਵਲੋਂ ਮੰਗਲ ਗ੍ਰਹਿ ਉਤੇ ਭੇਜਿਆ ਗਿਆ ਪਰਸੀਵਰੇਂਸ ਰੋਵਰ ਸ਼ੁੱਕਰਵਾਰ ਨੂੰ ਪਹਿਲੀ ਵਾਰ ਅਪਣੀ ਲੈਂਡਿੰਗ ਵਾਲੀ ਜਗ੍ਹਾ ਤੋਂ ਅੱਗੇ ਵਧਿਆ। ਉਸ ਨੇ ਕਰੀਬ 21.3 ਫ਼ੁਟ ਦੀ ਟੈਸਟ ਡਰਾਇਵ ਕੀਤੀ। ਇਸ ਨਾਲ ਮੰਗਲ ਦੀ ਮਿੱਟੀ ਉੱਤੇ ਉਸ ਦੇ ਪਹੀਆਂ ਦੇ ਨਿਸ਼ਾਨ ਬਣ ਗਏ। ਨਾਸਾ ਨੇ ਇਨ੍ਹਾਂ ਨਿਸ਼ਾਨਾਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ।
ਨਾਸਾ ਨੇ ਅਪਣੇ ਆਧਿਕਾਰਤ ਬਿਆਨ ਵਿਚ ਕਿਹਾ ਕਿ ਇਸ ਟੈਸਟ ਡਰਾਇਵ ਵਿਚ ਉਨ੍ਹਾਂ ਪਰਸੀਵਰੇਂਸ ਦੇ ਸਾਰੇ ਸਿਸਟਮ, ਸਬਸਿਸਟਮ ਅਤੇ ਸਮੱਗਰੀ ਦੀ ਜਾਂਚ ਕੀਤੀ ਹੈ। ਉਨ੍ਹਾਂ ਦਸਿਆ ਕਿ ਪਰਸੀਵਰੇਂਸ ਨੇ ਜਿਥੋਂ ਅਪਣਾ ਮਿਸ਼ਨ ਸ਼ੁਰੂ ਕੀਤਾ, ਹੁਣ ਉਸ ਨੂੰ ਆਕਟਿਵਿਆ ਈ ਬਟਲਰ ਲੈਂਡਿੰਗ ਨਾਮ ਦਿਤਾ ਗਿਆ ਹੈ। ਇਹ ਨਾਮ ਇਕ ਸਾਇੰਸ ਫ਼ਿਕਸ਼ਨ ਆਥਰ ਦੇ ਨਾਮ ਉੱਤੇ ਰਖਿਆ ਗਿਆ ਹੈ ।
ਬਿਆਨ ਵਿਚ ਕਿਹਾ ਗਿਆ ਕਿ ਰੋਵਰ ਜਦੋਂ ਅਪਣੇ ਸਾਇੰਸ ਗੋਲ ਲਈ ਮਾਰਸ ਉੱਤੇ ਕੰਮ ਕਰਨਾ ਸ਼ੁਰੂ ਕਰੇਗਾ ਤਾਂ ਸਾਨੂੰ ਉਮੀਦ ਹੈ ਕਿ ਇਹ ਰੈਗੂਲਰ 656 ਫ਼ੁਟ ਯਾਨੀ 200 ਮੀਟਰ ਦਾ ਸਫ਼ਰ ਤੈਅ ਕਰੇਗਾ। ਪਰਸੀਵਰੇਂਸ ਰੋਵਰ ਮੋਬਲਿਟੀ ਟੇਸਟਬੇਡ ਇੰਜੀਨੀਅਰ ਅਨਾਇਸ ਜਾਰਿਫ਼ਾਇਨ ਨੇ ਕਿਹਾ ਕਿ ਇਹ ਸਾਡੇ ਲਈ ਪਹਿਲਾ ਅਨੁਭਵ ਸੀ। ਰੋਵਰ ਦੇ 6 ਪਹੀਏ ਵਧੀਆ ਕੰਮ ਕਰ ਰਹੇ ਹਨ। ਇਹ ਸਾਨੂੰ ਅਗਲੇ 2 ਸਾਲ ਤਕ ਸਾਇੰਸ ਦੀ ਦੁਨੀਆਂ ਵਿਚ ਲੈ ਜਾਣ ਵਿਚ ਕਾਮਯਾਬ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਨਾਸਾ ਦਾ ਅਗਲਾ ਕਦਮ ਕੀ ਹੋਵੇਗਾ ਅਤੇ ਰੋਵਰ ਮੰਗਲ ਬਾਰੇ ਮਨੁੱਖ ਨੂੰ ਕਿੰਨੀ ਕੁ ਜਾਣਕਾਰੀ ਪ੍ਰਦਾਨ ਕਰ ਸਕੇਗਾ। ਭਾਵੇਂ ਨਤੀਜੇ ਭਵਿੱਖ ਦੇ ਗਰਭ ’ਚ ਹਨ ਪਰ ਲਗਦਾ ਇਹੀ ਹੈ ਕਿ ਦੁਨੀਆਂ ਥੋੜ੍ਹੇ ਸਾਲਾਂ ’ਚ ਲਾਲ ਗ੍ਰਹਿ ਬਾਰੇ ਕਾਫ਼ੀ ਜਾਣਕਾਰੀ ਹਾਸਲ ਹੋ ਜਾਵੇਗੀ।