ਬੀ.ਸੀ.ਸੀ.ਆਈ ਨੇ ਮੈਦਾਨ ਵਿਚ ਦਿਤਾ ਸਨਮਾਨ
ਅਹਿਮਦਾਬਾਦ (ਏਜੰਸੀਆਂ): ਅੱਜ 6 ਮਾਰਚ ਨੂੰ ਗਾਵਸਕਰ ਨੇ ਭਾਰਤੀ ਕ੍ਰਿਕਟ ਨਾਲ 50 ਸਾਲ ਪੂਰੇ ਕਰ ਲਏ ਹਨ ਤੇ ਉਹ ਪਿਛਲੇ 5 ਦਹਾਕਿਆਂ ਤੋਂ ਵੱਖ-ਵੱਖ ਭੂਮਿਕਾਵਾਂ ਨਾਲ ਕ੍ਰਿਕਟ ਨਾਲ ਜੁੜੇ ਹੋਏ ਹਨ। ਗਾਵਸਕਰ ਨੇ ਵੈਸਟਇੰਡੀਜ਼ ਵਿਚ ਆਪਣੇ ਟੈਸਟ ਡੈਬਿਊ ਦੀ 50ਵੀਂ ਵਰ੍ਹੇਗੰਢ ਦੀ ਪੂਰਬਲੀ ਸ਼ਾਮ ’ਤੇ ਇਕ ਇੰਟਰਵਿਊ ਵਿਚ ਕਿਹਾ, ‘‘ਬੱਚਨ ਸਾਹਿਬ ਅਜੇ ਵੀ ਭਾਰਤ ਦੇ ਮਹਾਨ ‘ਆਈਕਨ’ ਹਨ ਤੇ ਸਵ. ਕਿਸ਼ੋਰ ਕੁਮਾਰ ਸਦਾਬਹਾਰ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਜੇਕਰ ਤੁਸੀਂ ਮੇਰੇ ਤੋਂ ਪੁੱਛੋਗੇ ਤਾਂ ਮੈਨੂੰ ਉਨ੍ਹਾਂ ਨਾਲ ਰੱਖਣ ਦੇ ਬਾਰੇ ਵਿਚ ਸੋਚਣਾ ਬਹੁਤ ਹੀ ਸੁਖਦਾਇਕ ਅਹਿਸਾਸ ਹੈ।’’
ਜ਼ਿਕਰਯੋਗ ਹੈ ਕਿ 6 ਮਾਰਚ 1971 ਨੂੰ ਉਨ੍ਹਾਂ ਵੈਸਟ ਇੰਡੀਜ਼ ਵਿਰੁਧ ਡੈਬਿਊ ਕੀਤਾ ਸੀ ਤੇ ਡੈਬਿਊ ਲੜੀ ਵਿਚ ਉਨ੍ਹਾਂ 774 ਦੌੜਾਂ ਬਣਾਈਆਂ ਸਨ ਜੋ ਕਿ ਅੱਜ ਤਕ ਰਿਕਾਰਡ ਹੈ। ਅੱਜ ਗਾਵਸਕਰ ਦੇ ਇਸ ਅਹਿਮ ਯੋਗਦਾਨ ਕਾਰਨ ਬੀ.ਸੀ.ਸੀ.ਆਈ ਨੇ ਉਨ੍ਹਾਂ ਦਾ ਮੈਦਾਨ ’ਤੇ ਬੁਲਾ ਕੇ ਸਨਮਾਨ ਕੀਤਾ ਤੇ ਯਾਦ ਚਿੰਨ੍ਹ ਵਜੋਂ ਇਕ ਟੋਪੀ ਭੇਂਟ ਕੀਤੀ।