ਅਮਰੀਕਾ (ਏਜੰਸੀਆਂ) : ਬਲੌਗਿੰਗ ਸਾਈਟ ਟਵੀਟਰ ਹੁਣ ਮੁਫ਼ਤ ਨਹੀਂ ਰਹੇਗੀ। ਟਵੀਟਰ ਦੇ ਇਕ ਖਾਸ ਸਰਵਿਸ ਸੁਪਰ ਫਾਲੋ ਨੂੰ ਚਲਾਉਣ ਲਈ ਭੁਗਤਾਨ ਕਰਨਾ ਪਵੇਗਾ। ਇਹ ਇਕ ਪੇਡ ਸਬਸਕ੍ਰਿਪਸ਼ਨ ਬੇਸਡ ਸਰਵਿਸ ਹੋਵੇਗੀ, ਜਿਸ ਨੂੰ ਸੁਪਰ ਫਾਲੋ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਸਰਵਿਸ ਤਹਿਤ ਖਾਸ ਤਰ੍ਹਾਂ ਦੇ ਕੰਟੈਂਟ ਤੇ ਹਾਈ-ਪ੍ਰੋਫਾਈਲ ਅਕਾਊਂਟ ਨੂੰ ਅਸੈੱਸ ਕਰਨ ਲਈ ਭੁਗਤਾਨ ਕਰਨਾ ਪਵੇਗਾ। ਇਸ ਫੀਚਰ ਸਰਵਿਸ ਜ਼ਰੀਏ ਟਵੀਟਰ ਆਪਣੇ ਰੈਵੀਨਿਊ ’ਚ ਇਜਾਫ਼ਾ ਕਰੇਗਾ। ਨਾਲ ਹੀ ਕੰਟੈਂਟ ਕ੍ਰਿਏਟਰਜ਼ ਵੀ ਕਮਾਈ ਕਰ ਸਕਣਗੇ। ਹਾਲਾਂਕਿ ਇਸ ਫੀਚਰ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਨਾਲ ਹੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਰਿਪੋਰਟ ਮੁਤਾਬਿਕ ਟਵੀਟਰ ਦੇ ਨਵੀਂ ਸਰਵਿਸ ਜ਼ਰੀਏ ਕ੍ਰਿਏਟਰਜ਼ ਇਸ ਪਲੈਟਫਾਰਮ ਤੋਂ ਕਮਾਈ ਕਰ ਸਕਣਗੇ। ਇਸ ਦੇ ਲਈ ਕੰਟੈਂਟ ਕ੍ਰਿਏਟਰਜ਼ ਆਪਣੇ ਫਾਲੋਅਰ ਤੋਂ ਹਰ ਮਹੀਨੇ 4.99 ਡਾਲਰ ਦੇ ਹਿਸਾਬ ਨਾਲ ਚਾਰਜ ਕਰ ਸਕਦੇ ਹਨ। ਇਸ ਵਿਚ ਟਵਿੱਟਰ ਦੀ ਵੀ ਹਿੱਸੇਦਾਰੀ ਹੋਵੇਗੀ। ਹਾਲਾਂਕਿ ਟਵੀਟਰ ਵੱਲੋਂ ਆਪਣੀ ਹਿੱਸੇਦਾਰੀ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।