ਵਿਨੀਪੈਗ (ਏਜੰਸੀਆਂ) : ਸੰਗਰੂਰ ਤੋਂ ਚੰਗੇ ਭਵਿੱਖ ਲਈ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਅੱਜ ਇਹ ਖਬਰ ਮਿਲਣ ਨਾਲ ਉਸਦੇ ਘਰ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਗੁਰਸਿਮਰਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਮਿਲੀ ਜਾਣਕਾਰੀ ਦੇ ਅਨੁਸਾਰ ਗੁਰਸਿਮਰਤ 2017 ’ਚ ਕੈਨੇਡਾ ਗਿਆ ਸੀ। PR ਮਿਲਣ ਮਗਰੋਂ ਉਹ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਉਹ ਵਿਨੀਪੈਗ ਵਿੱਚ ਰਹਿ ਰਿਹਾ ਸੀ। ਗੁਰਸਿਮਰਤ ਦੇ ਚਾਚਾ ਕਰਮਜੀਤ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਪੁੱਤਰ ਦੇ ਨਾਲ ਰਹਿੰਦਾ ਸੀ। ਉਹ ਟਰਾਂਟੋ ਤੋਂ ਵਾਪਸ ਆਉਣ ’ਤੇ ਆਪਣੇ ਘਰ ਵਿਨੀਪੈਗ ਆ ਰਿਹਾ ਸੀ ਕਿ ਉਸ ਦਾ ਟਰੱਕ ਬਰਫ਼ ’ਚ ਪਲਟ ਗਿਆ। ਜਿਸ ਦੇ ਬਾਅਦ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਦੇ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।