ਚੰਡੀਗੜ੍ਹ : ਦੁਨੀਆ 'ਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪਹਿਲੀਆਂ 10 ਭਾਸ਼ਾਵਾਂ 'ਚ ਪੰਜਾਬੀ ਭਾਸ਼ਾ ਨੇ ਆਪਣੀ ਥਾਂ ਬਣਾਈ ਹੈ। ਹਾਲ ਹੀ 'ਚ ਜਾਰੀ ਹੋਈ 'ਬੈਬਲ ਮੈਗਜ਼ੀਨ' ਦੀ ਰਿਪੋਰਟ ਮੁਤਾਬਕ ਪੰਜਾਬੀ ਪਹਿਲੀਆਂ 10 ਭਾਸ਼ਾਵਾਂ 'ਚੋਂ 10ਵੇਂ ਸਥਾਨ 'ਤੇ ਹੈ ਜੋ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ।
ਰਿਪੋਰਟ ਮੁਤਾਬਕ ਪਹਿਲੇ ਸਥਾਨ 'ਤੇ ਚੀਨੀ ਭਾਸ਼ਾ ਹੈ, ਜਿਸਨੂੰ ਕਰੀਬ 1.2 ਬਿਲੀਅਨ (120 ਕਰੋੜ) ਲੋਕ ਬੋਲਦੇ ਹਨ। ਦੂਜੇ ਸਥਨ 'ਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਸਪੈਨਿਸ਼, ਜਿਸਨੂੰ ਕਿ 400 ਮਿਲੀਆਨ (40 ਕਰੋੜ) ਲੋਕ ਬੋਲਦੇ ਹਨ। ਤੀਸਰੇ ਨੰਬਰ 'ਤੇ ਆਉਂਦੀ ਹੈ ਅੰਗ੍ਰੇਜ਼ੀ, ਜਿਸਨੂੰ ਕਿ 360 ਮਿਲੀਅਨ (36 ਕਰੋੜ) ਲੋਕਾਂ ਦੁਆਰਾ ਬੋਲਿਆ ਜਾਂਦਾ ਹੈ। ਚੌਥੇ 'ਤੇ ਹੈ, ਹਿੰਦੀ , ਫੇਰ ਪੰਜਵੇਂ 'ਤੇ ਅਰਬੀ ਜਿਸਨੂੰ 250 ਮਿਲੀਅਨ (ਢਾਈ ਕਰੋੜ) ਲੋਕ ਬੋਲਦੇ ਨੇ ਤੇ ਫਿਰ ਛੇਵੇਂ 'ਤੇ ਪੁਰਤਗੀਜ਼, 7ਵੇਂ 'ਤੇ ਬੰਗਾਲੀ, 8ਵੇਂ 'ਤੇ ਰਸ਼ੀਅਨ, 9ਵੇਂ 'ਤੇ ਜਪਾਨੀ ਤੇ 'ਬੈਬਲ ਮੈਗਜ਼ੀਨ' ਮੁਤਾਬਕ 10ਵੇਂ 'ਤੇ ਪੰਜਾਬੀ ਭਾਸ਼ਾ ਜੋ ਤਕਰੀਬਨ 100 ਮਿਲੀਅਨ (100 ਕਰੋੜ) ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਸਣੇ ਦੁਨੀਆ ਦੇ ਵੱਖ - ਵੱਖ ਕੋਨੇ 'ਚ ਪੰਜਾਬੀ ਬੋਲੀ ਜਾਂਦੀ ਹੈ।