ਵਾਸ਼ਿੰਗਟਨ (ਏਜੰਸੀਆਂ) : ਹੁਣ ਤਕ ਜੋ ਵੀ ਪ੍ਰਵਾਨਤ ਕੋਰੋਨਾ ਦਾ ਟੀਕਾ ਬਣ ਚੁੱਕਾ ਹੈ ਉਸ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਇਹ ਨਹੀ ਸੋਚਣਾ ਕਿ ਕਿਹੜੀ ਕੰਪਨੀ ਦਾ ਟੀਕਾ ਲਵਾਉਣਾ ਚਾਹੀਦਾ ਹੈ। ਇਹ ਆਖਣਾ ਹੈ ਅਮਰੀਕਾ ਦੇ ਚੋਟੀ ਦੇ ਇਨਫੈਕਸ਼ਨ ਰੋਗ ਮਾਹਰ ਡਾ. ਐਂਥਨੀ ਫੌਸੀ ਦਾ, ਫੌਸੀ ਨੇ ਕਿਹਾ ਕਿ ਲੋਕਾਂ ਨੂੰ ਥੋੜੇ ਵਧੇਰੇ ਪ੍ਰਭਾਵੀ ਫਾਈਜ਼ਰ ਅਤੇ ਮਾਡਰਨਾ ਦੇ ਟੀਕਿਆਂ ਦੇ ਇੰਤਜ਼ਾਰ 'ਚ ਜਾਨਸਨ ਐਂਡ ਜਾਨਸ ਦਾ ਟੀਕਾ ਲਵਾਉਣ ਤੋਂ ਨਹੀਂ ਬਚਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਵਿਰੁੱਧ ਕੋਈ ਵੀ ਟੀਕਾ ਉਪਲੱਬਧ ਹੈ ਤਾਂ ਇਹ ਲਿਆ ਜਾਣਾ ਚਾਹੀਦਾ ਅਤੇ ਉਪਲੱਬਧ ਹੋਣ ਜਾ ਰਿਹਾ ਤੀਸਰਾ ਟੀਕਾ ਇਕ ਚੰਗੀ ਖਬਰ ਹੈ।
ਜਿ਼ਕਰਯੋਗ ਹੈ ਕਿ ਅਮਰੀਕੀ ਰੈਗੂਲੇਟਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਜਾਨਸਨ ਐਂਡ ਜਾਨਸਨ ਦੀ ਇਕ ਖੁਰਾਕ ਵਾਲਾ ਕੋਵਿਡ-19 ਟੀਕਾ ਕੋਰੋਨਾ ਵਿਰੁੱਧ ਮਜ਼ਬੂਤ ਸੁਰੱਖਿਆ ਉਪਲੱਬਧ ਕਰਵਾਉਂਦਾ ਹੈ ਅਤੇ ਉਮੀਦ ਹੈ ਕਿ ਇਸ ਨੂੰ ਜਲਦ ਹੀ ਐੱਫ.ਡੀ.ਏ. ਤੋਂ ਮਨਜ਼ੂਰੀ ਮਿਲੇਗੀ।