ਚਾਈਨਾਪਾਵਰ ਨੇ ਕਿਹਾ, ''ਬੱਦਲਾਂ ਅਤੇ ਸੰਘਣੇ ਧੂੰਏਂ ਦੇ ਵਿਚ ਇਹ ਇੰਝ ਲੱਗਦਾ ਹੈ ਜਿਵੇਂ ਇਹ ਕਿਸੇ ਵੱਡੇ ਜਹਾਜ਼ ਦਾ ਢਾਂਚਾ ਹੈ।'' ਉਸ ਨੇ ਕਿਹਾ, '' 'ਟਾਈਪ-002' ਨਾਲ ਸਬੰਧਤ ਜਾਣਕਾਰੀਆਂ ਸੀਮਤ ਹਨ ਪਰ ਜਿਆਂਗਨਾਨ ਵਿਚ ਜੋ ਵੀ ਦਿਖਾਈ ਦਿੱਤਾ ਹੈ ਉਹ ਪੀਪਲਜ਼ ਲਿਬਰੇਸ਼ਨ ਆਰਮੀ ਦੀ ਜਲ ਸੈਨਾ ਦੇ ਤੀਜੇ ਏਅਰਕ੍ਰਾਫਟ ਕੈਰੀਅਰ ਦੀ ਤਰ੍ਹਾਂ ਲੱਗਦਾ ਹੈ।'' ਇਕ ਸੀਨੀਅਰ ਚੀਨੀ ਜਲ ਸੈਨਾ ਦੇ ਮਾਹਰ ਨੇ ਜਨਵਰੀ ਵਿਚ ਕਿਹਾ ਸੀ ਕਿ ਚੀਨ ਨੂੰ ਆਪਣੀ ਤੱਟ ਰੇਖਾ ਅਤੇ ਗਲੋਬਲ ਹਿੱਤਾਂ ਦੀ ਰੱਖਿਆ ਲਈ ਘੱਟੋ-ਘੱਟ ਤਿਨ ਏਅਰਕ੍ਰਾਫਟ ਦੀ ਲੋੜ ਹੈ। ਇਕ ਰਿਪੋਰਟ ਮੁਤਾਬਕ ਇਸ ਜਹਾਜ਼ ਦਾ ਨਿਰਮਾਣ ਕੰਮ 2022 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।