ਲਾਸ ਏਂਜਲਸ (ਏਜੰਸੀਆਂ) : ਗੋਲਫਰ ਟਾਈਗਰ ਵੁਡਸ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਿਆ। ਉਨ੍ਹਾਂ ਦੇ ਦੋਵੇਂ ਪੈਰਾਂ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਕਾਰ ਮੰਗਲਵਾਰ ਸਵੇਰੇ ਲਾਸ ਏਂਜਲਸ ਵਿਚ ਡਿਵਾਈਡਰ ਨਾਲ ਟਕਰਾ ਗਈ। ਉਹ ਕਾਰ ਖੁਦ ਹੀ ਚਲਾ ਰਹੇ ਸੀ। ਕਾਰ ਵਿਚ ਉਨ੍ਹਾਂ ਤੋਂ ਇਲਾਵਾ ਕੋਈ ਨਹੀਂ ਸੀ। ਲਾਸ ਏਂਜਲਸ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਕਾਰ ਦੀ ਸਪੀਡ ਜ਼ਿਆਦਾ ਸੀ।
ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ ਵੁਡਸ ਕਾਫੀ ਕਿਸਮਤ ਵਾਲੇ ਰਹੇ ਜੋ ਇਸ ਘਟਨਾ ਵਿਚ ਬਚ ਗਏ। ਉਨ੍ਹਾਂ ਦੇ ਪੈਰ ਦਾ ਅਪਰੇਸ਼ਨ ਕਰਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਅਜਿਹਾ ਨਹੀ ਲੱਗਾ ਕਿ ਵੁਡਸ ਨੇ ਸ਼ਰਾਬ ਜਾਂ ਡਰੱਗਜ਼ ਦਾ ਸੇਵਨ ਕੀਤਾ ਸੀ। ਪੀਜੀਏ ਟੂਰ ਕਮਿਸ਼ਨਰ ਜੈ ਮੋਹਨ ਨੇ ਦੱਸਿਆ ਕਿ 45 ਸਾਲਾ ਵੁਡਸ ਘਟਨਾ ਦੌਰਾਨ ਐਨੁਅਲ ਜਿਨੈਸਿਸ ਇਟਵੀਟੇਸ਼ਨ ਗੋਲਫ ਟੂਰਨਾਮੈਂਟ ਲਈ ਰਿਵੇਰਾ ਕੰਟਰੀ ਕਲੱਬ ਵਿਚ ਮੌਜੂਦ ਸੀ ਅਤੇ ਸਵੇਰੇ ਕਾਰ ਚਲਾਉਣ ਦੇ ਲਈ ਨਿਕਲੇ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਲਾਸ ਏਂਜਲਸ ਦੇ ਫਾਇਰ ਵਿਭਾਗ ਅਤੇ ਮੈਡੀਕਲ ਵਿਭਾਗ ਦੇ ਅਧਿਕਾਰੀਆਂ ਨੇ ਪਹੁੰਚ ਕੇ ਉਨ੍ਹਾਂ ਕਾਰ ਤੋਂ ਕੱਢਿਆ। ਅਧਿਕਾਰੀਆਂ ਮੁਤਾਬਕ, ਘਟਨਾ ਇੰਨੀ ਭਿਆਨਕ ਸੀ ਕਿ ਉਨਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।