ਵਾਸ਼ਿੰਗਟਨ (ਏਜੰਸੀਆਂ) : ਨੀਰਾ ਟੰਡਨ ਦੀ ਨਿਯੁਕਤੀ ’ਤੇ ਸ਼ੱਕ ਦੇ ਬੱਦਲ ਸੰਘਣੇ ਹੋਣ ’ਤੇ ਵ੍ਹਾਈਟ ਹਾਊਸ ਦੀ ਬੁਲਾਰਨ ਜੇਨ ਸਾਕੀ ਨੇ ਕਿਹਾ ਕਿ ਅਸੀਂ ਵਿਰੋਧ ਕਰਨ ਵਾਲੇ ਸਾਰੇ ਸੰਸਦ ਮੈਂਬਰਾਂ ਨਾਲ ਸੰਪਰਕ ਕਰ ਰਹੇ ਹਨ। ਅਸੀਂ ਕਿਸੇ ਵੀ ਗੱਲ ਨੂੰ ਹਲਕੇ ’ਚ ਨਹੀਂ ਲੈ ਰਹੇ। ਡੈਮੋਕ੍ਰੇਟਿਕ ਸੰਸਦਾਂ ਦੀ ਜੋ ਸ਼ਿਕਾਇਤ ਹੈ, ਉਸ ਨੂੰ ਵੀ ਦੂਰ ਕੀਤਾ ਜਾਵੇਗਾ।
ਭਾਰਤੀ-ਅਮਰੀਕੀ ਨੀਰਾ ਟੰਡਨ ਦੀ ਪਹਿਲੀ ਸਿਆਹਫਾਮ ਮਹਿਲਾ ਦੇ ਰੂਪ ’ਚ ਵ੍ਹਾਈਟ ਹਾਊਸ ਦੇ ਬਜਟ ਪ੍ਰਬੰਧਨ ਦਫ਼ਤਰ ਦੇ ਨਿਰਦੇਸ਼ਕ ਅਹੁਦੇ ’ਤੇ ਨਿਯੁਕਤੀ ਬਾਰੇ ਅਟਕਲਾਂ ਲੱਗ ਰਹੀਆਂ ਹਨ। ਨੀਰਾ ਨੂੰ ਇਸ ਅਹੁਦੇ ਲਈ ਰਾਸ਼ਟਰਪਤੀ ਜੋਅ ਬਾਇਡਨ ਨੇ ਨਾਮਜ਼ਦ ਕੀਤਾ ਸੀ। ਉਨ੍ਹਾਂ ਦੀ ਇਸੇ ਹਫ਼ਤੇ ਸੈਨੇਟ ’ਚ ਸੁਣਵਾਈ ਤੋਂ ਬਾਅਦ ਨਿਯੁਕਤੀ ਕੀਤੀ ਜਾਣੀ ਹੈ। ਇਹ ਸ਼ਸ਼ੋਪੰਜ ਤਿੰਨ ਰਿਪਬਲਿਕਨ ਤੇ ਇਕ ਡੈਮੋਕ੍ਰੇਟਿਕ ਸੰਸਦ ਮੈਂਬਰ ਦੇ ਵਿਰੋਧ ਕਾਰਨ ਹੈ। ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੇ ਨੀਰਾ ਟੰਡਨ ਦੇ ਇੰਟਰਨੈੱਟ ਮੀਡੀਆ ’ਤੇ ਵਤੀਰਾ ਨੂੰ ਗਲ਼ਤ ਮੰਨਿਆ ਹੈ।
ਨੀਰਾ ਟੰਡਨ ਨੇ ਅਹੁਦੇ ’ਤੇ ਨਿਯੁਕਤੀ ਤੋਂ ਪਹਿਲਾਂ ਇਕ ਹਜ਼ਾਰ ਤੋਂ ਵੱਧ ਪੋਸਟ ਇੰਟਰਨੈੱਟ ਮੀਡੀਆ ਤੋਂ ਹਟਾਏ ਹਨ। ਉਨ੍ਹਾਂ ਆਪਣੀ ਸੁਣਵਾਈ ਦੌਰਾਨ ਇੰਟਰਨੈੱਟ ਮੀਡੀਆ ’ਤੇ ਆਪਣੀ ਪੋਸਟ ਬਾਰੇ ਮਾਫ਼ੀ ਵੀ ਮੰਗੀ ਹੈ। ਓਹੀਓ ਤੋਂ ਰਿਪਬਲਿਕਨ ਸੰਸਦ ਰੌਬ ਪੋਰਟਮੈਨ ਨੇ ਕਿਹਾ ਕਿ ਉਹ ਨੀਰਾ ਟੰਡਨ ਖ਼ਿਲਾਫ਼ ਮਤਦਾਨ ਕਰਨਗੇ। ਦੋ ਹੋਰ ਰਿਪਬਲਿਕਨ ਸੰਸਦ ਮੈਂਬਰ ਸੂਸਨ ਕਾਲਿੰਸ ਤੇ ਮਿਟ ਰੋਮਨੀ ਨੇ ਵੀ ਨੀਰਾ ਦੀ ਨਿਯੁਕਤੀ ਦਾ ਵਿਰੋਧ ਕੀਤਾ ਹੈ। ਡੈਮੋਕ੍ਰੇਟਿਕ ਸੰਸਦ ਮੈਂਬਰ ਜੋਅ ਮਾਨਚਿਨ ਪਹਿਲਾਂ ਹੀ ਵਿਰੋਧ ਦਾ ਐਲਾਨ ਕਰ ਚੁੱਕੇ ਹਨ। ਪੋਰਟਮੈਨ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਕਾਰਜਕਾਲ ’ਚ ਓਐੱਮਬੀ (ਆਫਿਸ ਆਫ ਮੈਨੇਜਮੈਂਟ ਆਫ ਬਜਟ) ਦੇ ਨਿਰਦੇਸ਼ਕ ਰਹਿ ਚੁੱਕੇ ਹਨ। ਸੈਨੇਟ ’ਚ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਵਾਂ ਦੇ 50-50 ਸੰਸਦ ਮੈਂਬਰ ਹੈ।
ਜੋਅ ਬਾਇਡਨ ਪ੍ਰਸ਼ਾਸਨ ਨੇ ਭਾਰਤੀ-ਅਮਰੀਕੀ ਬਿਦਿਸ਼ਾ ਭੱਟਾਚਾਰਿਆ ਨੂੰ ਊਰਜਾ ਮਾਹਿਰ ਵਜੋਂ ਖੇਤੀਬਾੜੀ ਵਿਭਾਗ ’ਚ ਨਿਯੁਕਤ ਕੀਤਾ ਹੈ। ਬਿਦਿਸ਼ਾ ਤਿੰਨ ਸਾਲ ਸੌਰ ਊਰਜਾ ’ਤੇ ਭਾਰਤ ਦੇ ਦਿਹਾਤੀ ਇਲਾਕਿਆਂ ’ਚ ਕੰਮ ਕਰ ਚੁੱਕੀ ਹੈ। ਉਹ ਫਾਰਮ ਸਰਵਿਸ ਏਜੰਸੀ (ਐੱਫਐੱਸਏ) ’ਚ ਸੀਨੀਅਰ ਪਾਲਿਸੀ ਐਡਵਾਈਜ਼ਰ ਦੇ ਰੂਪ ’ਚ ਕੰਮ ਕਰੇਗੀ। ਉਨ੍ਹਾਂ ਹਾਰਵਰਡ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ ’ਤੇ ਪੋਸਟ ਗ੍ਰੈਜੂਏਸ਼ਨ ਤੇ ਸੇਂਟ ਓਲਫ ਕਾਲਜ ਤੋਂ ਅਰਥਸ਼ਾਸਤਰ ’ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੂੰ ਕਈ ਸੰਸਥਾਵਾਂ ’ਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਨ ਦਾ ਤਜਰਬਾ ਹੈ।