Friday, November 22, 2024
 

ਕਾਰੋਬਾਰ

ਮੁੰਬਈ ’ਚ ਖੁੱਲ੍ਹੇਗਾ ਦੇਸ਼ ਦਾ ਪਹਿਲਾ ਐਪਲ ਰਿਟੇਲ ਸਟੋਰ

May 09, 2019 02:27 PM

ਅਮਰੀਕੀ ਕੰਪਨੀ ਐਪਲ ਭਾਰਤ ਦੇ ਮੁੰਬਈ ਸ਼ਹਿਰ ’ਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹਣ ਜਾ ਰਹੀ ਹੈ। ਕੰਪਨੀ ਨੇ ਆਪਣੇ ਰਿਟੇਲ ਸਟੋਰ ਲਈ ਲੋਕੇਸ਼ਨ ਦੀ ਇਕ ਲਿਸਟ ਤਿਆਰ ਕੀਤੀ ਹੈ। ਐਪਲ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਤੇਜ਼ੀ ਨਾਲ ਵੱਧ ਰਹੇ ਸਮਾਰਟਫੋਨ ਬਾਜ਼ਾਰ ’ਚ ਉਹ ਆਪਣੀ ਮਜ਼ਬੂਤ ਸਥਿਤੀ ਦਰਜ ਕਰਵਾ ਸਕੇ। ਮੁੰਬਈ ’ਚ ਰਿਟੇਲ ਸਟੋਰ ਖੋਲ੍ਹਣ ਲਈ ਐਪਲ ਕੁਝ ਹਫਤਿਾਂ ’ਚ ਆਪਣਾ ਆਖਰੀ ਫੈਸਲਾ ਲੈਣ ਦੀ ਯੋਜਨਾ ਬਣਾ ਰਹੀ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ, ਇਸ ਸਪਾਟ ਦੀ ਤੁਲਨਾ ਨਿਊਯਾਰਕ ਦੇ ਆਈਕਾਨਿਕ ਫਿਫਥ ਐਵੇਨਿਊ, ਲੰਡਨ ਦੇ ਰੀਜੈਂਟ ਸਟਰੀਟ ਸਟੋਰ ਅਤੇ ਪੈਰਿਸ ਦੇ ਚੈਂਪਸ ਐਲਿਸੀਸ ਦੇ ਨਾਲ ਕੀਤੀ ਜਾਵੇਗੀ। ਹੁਣ ਤਕ ਭਾਰਤ ’ਚ ਐਪਲ ਨੂੰ ਰਿਟੇਲ ਸਟੋਰ ਖੋਲ੍ਹਣ ਦੀ ਮਨਜ਼ੂਰੀ ਨਹੀਂ ਮਿਲੀ ਸੀ ਕਿਉਂਕਿ ਉਹ ਦੇਸ਼ ’ਚ ਆਈਫੋਨ ਦੀ ਮੈਨਿਊਫੈਕਚਰਿੰਗ ਨਹੀਂ ਕਰਦੀ ਸੀ। ਹਾਲ ਹੀ ’ਚ ਕੰਪਨੀ ਨੇ ਦੇਸ਼ ਦੇ ਦੋ ਸਥਾਨਾਂ ’ਤੇ ਮੈਨਿਊਫੈਕਚਰਿੰਗ ਯੂਨਿਟ ਸਥਾਪਤ ਕੀਤੀ ਹੈ ਜਿਸ ਕਾਰਨ ਹੁਣ ਉਹ ਰਿਟੇਲ ਸਟੋਰ ਖੋਲ੍ਹ ਸਕਦੀ ਹੈ। ਇਸ ਸਿਲਸਿਲੇ ’ਚ ਐਪਲ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਐਪਲ ਨੂੰ ਆਪਣੇ ਕੀਮਤੀ ਪ੍ਰੋਡਕਟਸ ਨੂੰ ਲੈ ਕੇ ਭਾਰਤ ’ਚ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਕਿਉਂਕਿ ਇਥੇ ਲੋਕ ਸ਼ਾਓਮੀ ਅਤੇ ਵੀਵੋ ਵਰਗੇ ਸਸਤੇ ਐਂਡਰਾਇਡ ਸਮਾਰਟਪੋਨ ਦੇ ਆਪਸ਼ਨ ਨੂੰ ਚੁਣ ਰਹੇ ਹਨ। ਦੱਸ ਦੇਈਏ ਕਿ ਭਾਰਤ ’ਚ ਮੈਨਿਊਫੈਕਚਰਿੰਗ ਨਾਲ ਕੰਪਨੀ ਨੂੰ ਅਮਰੀਕਾ ਤੋਂ ਭਾਰਤ ਆਯਾਤ ਕੀਤੇ ਜਾਣ ਵਾਲੇ ਫੋਨਸ ’ਤੇ ਦਿੱਤਾ ਜਾਣ ਵਾਲਾ 20 ਫੀਸਦੀ ਸ਼ੁਲਕ ਨਹੀਂ ਦੇਣਾ ਪਵੇਗਾ। ਕੰਪਨੀ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ’ਚ ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ ਕਿ ਉਨ੍ਹਾਂ ਲਈ ਭਾਰਤ ਇਕ ਮਹੱਤਵਪੂਰਨ ਦੇਸ਼ ਹੈ। ਇਹ ਇਕ ਚੁਣੌਤੀਪੂਰਨ ਬਾਜ਼ਾਰ ਹੈ ਜਿਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਇਸ ਤੋਂ ਇਲਾਵਾ ਅਨੁਸੰਧਾਨ ਫਰਮ ਕੈਨਾਲਿਸ ਨੇ ਅਨੁਮਾਨ ਲਗਾਇਆ ਕਿ ਭਾਰਤ ਲਈ ਐਪਲ ਦੀ ਸ਼ਿੱਪਮੈਂਟ 2019 ਦੀ ਪਹਿਲੀ ਤਿਮਾਹੀ ’ਚ 75 ਫੀਸਦੀ ਤੋਂ ਜ਼ਿਆਦਾ ਡਿੱਗ ਗਈਹੈ। 

 
 

Have something to say? Post your comment

 
 
 
 
 
Subscribe