ਟਾਰਾਂਟੋ (ਏਜੰਸੀਆਂ) : ਸਾਫ ਸੁਥਰੇ ਗੀਤ ਗਾ ਕੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਜਗਜੀਤ ਸਿੰਘ ਜ਼ੀਰਵੀ ਦੁੁੁਨੀਆਂ ਨੂੰ ਅਲਵਿਦਾ ਆਖ ਗਏ ਹਨ। 1935 ਚ ਜਨਮੇ ਜਗਜੀਤ ਜ਼ੀਰਵੀ ਨੇ ਆਕਾਸ਼ਵਾਣੀ, ਦੂਰਦਰਸ਼ਨ ਤੇ ਰਿਕਾਰਡਜ਼ ਰਾਹੀਂ ਜ਼ੀਰਵੀ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਕੁਝ ਸਮਾਂ ਆਪਣੇ ਬੱਚਿਆਂ ਕੋਲ ਟੋਰੰਟੋ ਰਹਿ ਕੇ ਹੁਣ ਜ਼ੀਰਾ ਚ ਹੀ ਰਹਿੰਦੇ ਸਨ। ਪੰਜਾਬੀ ਗਾਇਕਾਵਾਂ ਸੁਰਿੰਦਰ ਕੌਰ, ਕੁਮਾਰੀ ਰੰਜਨਾ, ਰਾਜਿੰਦਰ ਰਾਜਨ ਨਾਲ ਵੀ ਉਨ੍ਹਾਂ ਦੇ ਦੋਗਾਣੇ ਰਿਕਾਰਡ ਹੋਏ। ਸ਼ਿਵ ਕੁਮਾਰ, ਮੀਸ਼ਾ, ਸੁਰਜੀਤ ਪਾਤਰ ਤੇ ਕਈ ਹੋਰ ਨਵੇਂ ਲੇਖਕਾਂ ਦਾ ਕਲਾਮ ਵੀ ਉਨ੍ਹਾਂ ਰਿਕਾਰਡ ਕਰਵਾਇਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਜ਼ੀਰਵੀ ਦੇ ਦੇਹਾਂਤ 'ਤੇ ਡੂੰਘਾ ਅਫਸੋਸ ਪ੍ਰਗਟਾਇਆ।