ਕੈਨਬਰਾ (ਏਜੰਸੀਆਂ) : ਜੰਗਲੀ ਜੀਵ ਤਸਕਰ ਨੂੰ ਕੱਛੂਕੰਮਿਆਂ, ਕਿਰਲੀਆਂ ਤੇ ਸੱਪਾਂ ਨੂੰ ਖਿਡਾਉਣਿਆਂ ਤੇ ਸਪੀਕਰਾਂ ਵਿਚ ਬੰਦ ਕਰਕੇ ਉਨ੍ਹਾਂ ਨੂੰ ਆਸਟਰੇਲੀਆ ਤੋਂ ਬਾਹਰ ਸਮਗਲ ਕਰਨ ਦੀ ਕੋਸ਼ਿਸ਼ ਬਦਲੇ ਪੰਜ ਸਾਲ ਜੇਲ੍ਹ ਵਿਚ ਗੁਜ਼ਾਰਨੇ ਪੈਣਗੇ।33 ਸਾਲਾ ਜ਼ੀਯੁਆਨ ਕਿਯੂ ਨੂੰ ਗੈਰ-ਕਾਨੂੰਨੀ ਜੰਗਲੀ ਜੀਵ ਵਪਾਰ ਬਦਲੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦ ਕਿ ਉਸ ਦੇ ਸਾਥੀ 30 ਸਾਲਾ ਉਟ ਲੇਈ ਲੇਈ ਨੂੰ ਦੋ ਸਾਲ ਦੀ ਕਮਿਊਨਿਟੀ ਅਧਾਰਿਤ ਸਜ਼ਾ ਸੁਣਾਈ ਗਈ ਹੈ। ਜੋੜੇ ਨੇ 45 ਰੀਂਗਣ ਵਾਲੇ ਜਾਨਵਰਾਂ ਦੇ 117 ਪੈਕੇਜਸ ਨੂੰ ਹਾਂਗਕਾਂਗ ਤੇ ਤਾਈਵਾਨ ਨੂੰ ਭੇਜਣ ਦਾ ਯਤਨ ਕੀਤਾ।ਉਨ੍ਹਾਂ ਨੂੰ ਬਲੈਕ ਸਟੌਕਿੰਗਸ ਵਰਗੀਆਂ ਚੀਜ਼ਾਂ ਨਾਲ ਨੂੜ ਕੇ ਬੰਨਿਆ ਅਤੇ ਫਿਰ ਸਪੀਕਰਾਂ, ਖਿਡੌਣਾ ਕਾਰਾਂ ਅਤੇ ਦੂਸਰੀਆਂ ਘਰੇਲੂ ਵਸਤਾਂ ਵਿਚ ਤੂੜਿਆ ਹੋਇਆ ਸੀ।