ਅਮਰੀਕਾ (ਏਜੰਸੀਆਂ) : ਅਮਰੀਕਾ ਵੇਰਗੇ ਦੇਸ਼ ਵਿਚ ਠੰਢ ਐਨੀ ਕੂ ਵੱਧ ਗਈ ਹੈ ਕਿ ਜਰਨਾ ਵੀ ਔਖਾ ਹੋ ਗਿਆ ਹੈ। ਇਕ ਤਾਂ ਕੋਰੋਨਾ ਦਾ ਕਹਿਰ ਉਤੋਂ ਠੰਢ ਨੇ ਲੋਕਾਂ ਦੀ ਨਾਹ ਕਰਾ ਰਖੀ ਹੈ। ਸਭ ਤੋਂ ਬੁਰਾ ਹਾਲ ਟੈਕਸਸ ਵਿਚ ਹੈ। ਇੱਥੇ ਘਰ ਦੇ ਅੰਦਰ ਤੱਕ ਬਰਫ ਜੰਮ ਗਈ ਹੈ। ਬਰਫ਼ ਦੀਆਂ ਪਰਤਾਂ ਪੱਖਿਆਂ ’ਤੇ ਚੜ੍ਹਨ ਲੱਗੀਆਂ ਹਨ। ਠੰਡ ਕਾਰਨ ਲੋਕ ਘਰਾਂ ਅਤੇ ਕਾਰਾਂ ਵਿਚ ਮਰ ਰਹੇ ਹਨ।
ਭੋਜਨ ਲਈ ਲੱਗ ਰਹੀਆਂ ਹਨ ਲੰਮੀਆਂ ਲਾਈਨਾਂ
ਟੈਕਸਾਸ ਵਿਚ ਪਾਣੀ ਅਤੇ ਬਿਜਲੀ ਦਾ ਸੰਕਟ ਹੈ। ਇੱਥੇ ਸਰਕਾਰ ਵੱਲੋਂ ਲੋਕਾਂ ਨੂੰ ਫੂਡ ਪੈਕੇਟ ਵੰਡੇ ਜਾ ਰਹੇ ਹਨ। ਇਸ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਬਿਜਲੀ ਦੇ ਗਰਿੱਡ ਬਰਫਬਾਰੀ ਕਾਰਨ ਅਸਫਲ ਹੋ ਗਏ ਹਨ। ਇਸ ਕਾਰਨ ਰਾਜ ਦੇ ਵੱਡੇ ਹਿੱਸੇ ਵਿੱਚ 5 ਦਿਨਾਂ ਤੋਂ ਬਿਜਲੀ ਅਤੇ ਗੈਸ ਸਪਲਾਈ ਠੱਪ ਰਹੀ।
ਜਮਾਂ ਦੇਣ ਵਾਲੀ ਸਰਦੀ ਵਿਚ ਹੀਟਰ ਨਹੀਂ ਚੱਲੇ। ਲੋਕਾਂ ਨੇ ਠੰਡ ਤੋਂ ਬਚਣ ਲਈ ਆਪਣੇ ਆਪ ਨੂੰ ਕਮਰਿਆਂ ਅਤੇ ਕਾਰਾਂ ਵਿਚ ਬੰਦ ਕਰ ਲਿਆ ਹੈ। ਓਹੀਓ ਸਮੇਤ ਹੁਣ ਤੱਕ ਅਜਿਹੀਆਂ ਕਈ ਘਟਨਾਵਾਂ ਵਿੱਚ 58 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਟੈਕਸਾਸ ਵਿਚ ਸਰਦੀਆਂ ਦੀ ਤੇਜ਼ ਪਾਣੀ ਕਾਰਨ ਪਾਣੀ ਦੀ ਸਪਲਾਈ ਦੀਆਂ ਪਾਈਪਾਂ ਫਟ ਗਈਆਂ, ਜਿਸ ਨਾਲ ਰਾਜ ਦੀ 29 ਮਿਲੀਅਨ ਆਬਾਦੀ ਅੱਧੀਆਂ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੈ। ਹਿੁੋਸਟਨ ਦੇ ਇੱਕ ਸਟੇਡੀਅਮ ਦੇ ਬਾਹਰ ਸੈਂਕੜੇ ਲੋਕ ਇੱਕ ਪਾਣੀ ਦੀ ਬੋਤਲ ਲੈਣ ਲਈ ਖੜ੍ਹੇ ਹੋਏ.