ਨਵੀਂ ਦਿੱਲੀ: ਰੂਸ 'ਚ ਮਨੁੱਖਾਂ 'ਚ ਬਰਡ ਫਲੂ ਦੇ ਵਾਇਰਸ ਫੈਲਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੋਲਟਰੀ ਫਾਰਮ ਦੇ ਸੱਤ ਕਰਮਚਾਰੀ ਬਰਡ ਫਲੂ ਨਾਲ ਸੰਕਰਮਿਤ ਪਾਏ ਗਏ ਹਨ। ਇਸ ਦੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ, WHO ਨੂੰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਵਾਇਰਸ ਰੂਸ ਦੇ ਨਾਲ ਨਾਲ ਯੂਰਪ, ਚੀਨ, ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਵਿਚ ਇਹ ਵਾਇਰਸ ਪੋਲਟਰੀ ਵਿਚ ਹੀ ਪਾਇਆ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਮਨੁੱਖਾਂ ਵਿੱਚ ਇਸ ਵਾਇਰਸ ਦਾ ਪਤਾ ਲੱਗਿਆ ਹੈ।
ਇਸ ਦੌਰਾਨ ਹੁਣ ਰੂਸ ਨੇ ਪੁਸ਼ਟੀ ਕੀਤੀ ਹੈ ਕਿ ਮਨੁੱਖਾਂ ਵਿੱਚ ਐਚ 5 ਐਨ 8 ਏਵੀਅਨ ਫਲੂ ਭਾਵ ਬਰਡ ਫਲੂ ਦਾ ਵਿਸ਼ਾਣੂ ਪਾਇਆ ਗਿਆ ਹੈ। ਪੌਪੋਵਾ ਨੇ ਦੱਸਿਆ ਕਿ ਰੂਸ ਦੇ ਦੱਖਣ ਵਿੱਚ ਇੱਕ ਪੋਲਟਰੀ ਫਾਰਮ ਦੇ ਸੱਤ ਕਰਮਚਾਰੀ ਸੰਕਰਮਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ। ਪਿਛਲੇ ਸਾਲ ਦਸੰਬਰ ਵਿੱਚ ਇਸ ਖੇਤਰ ਵਿੱਚ ਬਰਡ ਫਲੂ ਦਾ ਤੂਫਾਨ ਮਚ ਗਿਆ ਸੀ। ਲਾਗ ਵਾਲੇ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਸਨੇ ਕਿਹਾ ਕਿ ਸਾਰੇ ਸੱਤ ਲੋਕ ਠੀਕ ਮਹਿਸੂਸ ਕਰ ਰਹੇ ਹਨ ਅਤੇ ਸਥਿਤੀ ਨਿਯੰਤਰਣ ਵਿੱਚ ਹੈ।