ਕੋਲੰਬੋ (ਏਜੰਸੀਆਂ) : ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਧਾਮਿਕਾ ਪ੍ਰਸਾਦ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 37 ਸਾਲਾ ਧਾਮਿਕਾ ਨੇ ਆਖਰੀ ਵਾਰ 2015 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਮੈਚ ਖੇਡਿਆ ਸੀ। ਮੋਢੇ ਤੇ ਸੱਟ ਲੱਗਣ ਤੋਂ ਪਹਿਲਾਂ ਸ੍ਰੀਲੰਕਾ ਦੀ ਗੇਂਦਬਾਜ਼ੀ ਵਿੱਚ ਪ੍ਰਸਾਦ ਨੇ ਅਹਿਮ ਭੂਮਿਕਾ ਨਿਭਾਈ ਸੀ। ਸੱਜੇ ਹੱਥ ਦੇ ਦਰਮਿਆਨੇ ਤੇਜ਼ ਗੇਂਦਬਾਜ਼ ਨੇ ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਵਾਪਸੀ ਕੀਤੀ ਸੀ, ਪਰ ਸ਼੍ਰੀਲੰਕਾ ਲਈ ਨਹੀਂ ਖੇਡ ਸਕੇ ਸਨ।
2014 ਵਿੱਚ ਇੰਗਲੈਂਡ ਵਿੱਚ ਸ਼੍ਰੀਲੰਕਾ ਦੀ ਪਹਿਲੀ ਲੜੀ ਵਿੱਚ ਜਿੱਤ ਵਿੱਚ ਪ੍ਰਸਾਦ ਨੇ ਅਹਿਮ ਭੂਮਿਕਾ ਨਿਭਾਈ ਸੀ। ਦੂਜੀ ਪਾਰੀ ਵਿੱਚ ਪੰਜ ਵਿਕਟਾਂ ਹਾਸਲ ਕਰਨਾ ਉਨ੍ਹਾਂ ਦੇ ਛੋਟੇ ਕੈਰੀਅਰ ਦੀ ਖ਼ਾਸ ਗੱਲ ਰਿਹਾ। ਪ੍ਰਸਾਦ ਨੇ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿਚ 75 ਵਿਕਟਾਂ ਲਈਆਂ ਹਨ, ਜਦਕਿ 24 ਮੈਚਾਂ ਵਿਚ 32 ਵਨਡੇ ਮੈਚ ਜਿੱਤੇ ਹਨ।
ਸ੍ਰੀਲੰਕਾ ਦੀ ਸਪਿਨਰ ਰੰਗਨਾ ਹੇਰਥ ਨੇ ਪ੍ਰਸਾਦ ਦੀ ਇੰਗਲੈਂਡ ਖ਼ਿਲਾਫ਼ ਗੇਂਦਬਾਜ਼ੀ ਨੂੰ ਯਾਦ ਕਰਦਿਆਂ ਕਿਹਾ, “ਅਸੀਂ ਇੰਗਲੈਂਡ ਵਿੱਚ ਕਦੇ ਸੀਰੀਜ਼ ਨਹੀਂ ਜਿੱਤੀ ਅਤੇ ਜਦੋਂ ਧਾਮਿਕਾ ਨੇ ਲੀਡਜ਼ ਵਿੱਚ ਉਸ ਚੌਥੇ ਦਿਨ ਵਿਕਟ ਲਿਆ ਤਾਂ ਉਨ੍ਹਾਂ ਨੇ ਸਾਨੂੰ ਜਿੱਤ ਦਿਵਾਈ ਅਤੇ ਇਹ ਕਮਾਲ ਦੀ ਗੱਲ ਸੀ। ਉਨ੍ਹਾਂ ਨੇ ਅਤੇ ਮੈਂ ਇਕੱਠੇ ਗੇਂਦਬਾਜ਼ੀ ਕੀਤੀ, ਮੈਨੂੰ ਪਤਾ ਸੀ ਕਿ ਉਹ ਦੂਜੇ ਸਿਰੇ ਤੋਂ ਬੱਲੇਬਾਜ਼ਾਂ 'ਤੇ ਦਬਾਅ ਬਣਾਉਣਗੇ। "