Thursday, April 10, 2025
 

ਉੱਤਰ ਪ੍ਰਦੇਸ਼

ਪਿਤਾ ਨੇ ਤਿੰਨ ਬੇਟੀਆਂ ਸਮੇਤ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ : ਕਰਜ਼

May 09, 2019 05:45 PM

ਵਾਰਾਣਸੀ : ਉੱਤਰ ਪ੍ਰਦੇਸ਼ 'ਚ ਵਾਰਾਣਸੀ ਦੇ ਲਕਸਾ ਖੇਤਰ 'ਚ ਕਰਜ਼ 'ਚ ਡੁੱਬੇ ਇਕ ਵਿਅਕਤੀ ਨੇ ਆਪਣੀਆਂ ਤਿੰਨ ਮਾਸੂਮ ਬੇਟੀਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਰਾਤ ਗੀਤਾ ਮੰਦਰ ਖੇਤਰ ਦੇ ਵਾਸੀ ਦੀਪਕ ਗੁਪਤਾ ਨੇ ਆਪਣੇ ਘਰ 'ਚ ਤਿੰਨ ਬੇਟੀਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਅਤੇ ਫਿਰ ਬਾਅਦ 'ਚ ਖੁਦ ਵੀ ਖਾ ਲਿਆ। ਮ੍ਰਿਤਕਾਂ 'ਚ ਦੀਪਕ ਤੋਂ ਇਲਾਵਾ 9 ਸਾਲ ਦੀ ਨਵਯਾ, 7 ਸਾਲ ਦੀ ਅਦਿਤੀ ਅਤੇ 5 ਸਾਲ ਦੀ ਰੀਮਾ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਹਿਰੀਲੇ ਪਦਾਰਥ ਦੇ ਸੇਵਨ ਤੋਂ ਬਾਅਦ ਸਾਰਿਆਂ ਨੂੰ ਉਲਟੀਆਂ ਹੋਣ ਲੱਗੀਆਂ। ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਤੁਰੰਤ ਕਬੀਰ ਚੌਰਾ ਸਥਿਤ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਚਾਰਾਂ ਨੂੰ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਟਰਾਮਾ ਸੈਂਟਰ 'ਚ ਰੈਫਰ ਕਰ ਦਿੱਤਾ ਗਿਆ। ਟਰਾਮਾ ਸੈਂਟਰ ਦੇ ਡਾਕਟਰਾਂ ਨੇ ਦੇਰ ਰਾਤ ਚਾਰਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਪਕ ਆਰਥਿਕ ਬਦਹਾਲੀ ਦਾ ਸ਼ਿਕਾਰ ਸੀ ਅਤੇ ਕਰਜ਼ 'ਚ ਡੁੱਬਿਆ ਹੋਇਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Have something to say? Post your comment

 
 
 
 
 
Subscribe