ਬਰਲਿਨ (ਏਜੰਸੀਆਂ) : ਜਰਮਨੀ ਵਿਚ ਬਿ੍ਟੇਨ ਤੋਂ ਆਇਆ ਕੋਰੋਨਾ ਦਾ ਨਵਾਂ ਵੈਰੀਐਂਟ ਜ਼ਿਆਦਾ ਘਾਤਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਹੋ ਗਿਆ ਹੈ। ਜਰਮਨੀ ਦੇ ਸਿਹਤ ਮੰਤਰੀ ਜੇਨਸ ਸਪਾਨ ਨੇ ਦੱਸਿਆ ਕਿ ਬਿ੍ਟੇਨ ਦਾ ਇਹ ਵੈਰੀਐਂਟ ਦੇਸ਼ ਵਿਚ ਹੁਣ ਜ਼ਿਆਦਾ ਘਾਤਕ ਹੋ ਗਿਆ ਹੈ। ਨਵੇਂ ਇਨਫੈਕਟਿਡ ਲੋਕਾਂ ਵਿਚ ਹੁਣ ਇਹ ਜ਼ਿਆਦਾ ਘਾਤਕ ਹੋ ਗਿਆ ਹੈ। ਨਵੇਂ ਇਨਫੈਕਟਿਡ ਲੋਕਾਂ ਵਿਚ 22 ਫ਼ੀਸਦੀ ਮਰੀਜ਼ਾਂ ਵਿਚ ਇਸੇ ਤਰ੍ਹਾਂ ਦੇ ਵੈਰੀਐਂਟ ਦਾ ਕੋਰੋਨਾ ਮਿਲਿਆ ਹੈ। ਇਹ ਸਟ੍ਰੇਨ ਲੋਕਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਨੂੰ ਖੋਲ੍ਹਣ ਵਿਚ ਵੀ ਸਾਵਧਾਨੀ ਦੀ ਲੋੜ ਹੈ।
ਬਿ੍ਟੇਨ ਵਿਚ ਸਾਰੇ ਲੋਕ ਅਜਿਹੇ ਹਨ ਜੋ ਕੋਰੋਨਾ ਪ੍ਰਭਾਵਿਤ ਹੋਣ ਦੇ ਮਹੀਨੇ ਬਾਅਦ ਵੀ ਉਨ੍ਹਾਂ ਵਿਚ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਹਨ। ਬਿ੍ਟੇਨ ਨੇ ਕਿਹਾ ਹੈ ਕਿ ਅਜਿਹੇ ਮਰੀਜ਼ਾਂ ਦੇ ਸਬੰਧ ਵਿਚ ਖੋਜ ਲਈ ਅਲੱਗ ਤੋਂ 2.6 ਕਰੋੜ ਡਾਲਰ (ਕਰੀਬ 188 ਕਰੋੜ ਰੁਪਏ) ਦਾ ਫੰਡ ਬਣਾਇਆ ਹੈ। ਵੈਟੀਕਨ ਸਿਟੀ ਨੇ ਆਪਣੇ ਮੁਲਾਜ਼ਮਾਂ ਲਈ 'ਨੋ ਵੈਕਸੀਨ, ਨੋ ਜਾਬ' ਦਾ ਐਲਾਨ ਕਰ ਦਿੱਤਾ ਹੈ। ਇੱਥੇ ਸਾਰਿਆਂ ਨੂੰ ਵੈਕਸੀਨ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਕਈ ਖੇਤਰਾਂ ਵਿਚ ਬਰਫ਼ਬਾਰੀ ਹੋਣ ਕਾਰਨ ਵੈਕਸੀਨ ਦਾ ਕੰਮ ਠੱਪ ਹੋ ਗਿਆ ਹੈ। ਦੱਖਣੀ ਸੂਬੇ ਜਾਰਜੀਆ, ਅਲਬਾਮਾ ਵਰਗੇ ਰਾਜਾਂ ਵਿਚ ਵੈਕਸੀਨ ਦੀ ਸਪਲਾਈ ਵਿਚ ਦੇਰੀ ਹੋ ਗਈ ਹੈ। ਨਿਊਯਾਰਕ ਦੇ ਮੇਅਰ ਨੇ ਵੀ ਵੈਕਸੀਨ ਦੇ ਪੁੱਜਣ ਵਿਚ ਦੇਰੀ ਦੀ ਸੰਭਾਵਨਾ ਪ੍ਰਗਟਾਈ ਹੈ। ਇਹੀ ਸਮੱਸਿਆ ਹੋਰ ਦੇਸ਼ਾਂ ਵਿਚ ਵੀ ਆ ਰਹੀ ਹੈ। ਮੱਕਾ ਵਿਚ ਕੋਰੋਨਾ ਦੀ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।