ਹੁਸ਼ਿਆਰਪੁਰ (ਏਜੰਸੀਆਂ) : ਪੰਜਾਬ ਦੇ ਹੁਸ਼ਿਆਰਪੁਰ ‘ਚ ਦੋ ਨੌਜਵਾਨਾਂ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਖੁਦਕੁਸ਼ੀ ਕਰ ਲਈ। ਮਿ੍ਰਤਕਾਂ ਦੀ ਪਛਾਣ ਤੇਜਬੀਰ ਸਿੰਘ (25 ) ਵਾਸੀ ਪਿੰਡ ਸੀਕਰੀ ‘ਤੇ ਲਵਦੀਪ ਕੁਮਾਰ (22) ਮੁਹੱਲਾ ਭਗਤ ਨਗਰ ਵਜੋਂ ਹੋਈ ਹੈ। ਮਿ੍ਰਤਕ ਤੇਜਬੀਰ ਸਿੰਘ ਦੇ ਪਰਿਵਾਰ ਅਨੁਸਾਰ ਤੇਜਬੀਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਤੇਜਬੀਰ ਨੇ ਗ੍ਰੇਜੂਏਸ਼ਨ ਕਰਨ ਤੋਂ ਬਾਅਦ ਪਹਿਲਾ ਵਿਦੇਸ਼ ਜਾਣ ਲਈ ਦੋ ਵਾਰ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ, ਜਿਸ ਤੋਂ ਬਾਅਦ ਉਸ ਨੇ ਫੋਜ਼ ’ਚ ਭਰਤੀ ਹੋਣ ਲਈ ਵੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਵਿਚ ਵੀ ਉਹ ਅਸਫ਼ਲ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਘਰ ਵਿੱਚ ਹੀ ਜਹਿਰੀਲੀ ਚੀਜ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸਦੇ ਇਲਾਵਾ ਲਵਦੀਪ ਕੁਮਾਰ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।