ਇਕ ਸਾਲ ਪਹਿਲਾਂ ਭੇਜਿਆ ਰੋਵਰ ਮੰਗਲ ਗ੍ਰਹਿ ’ਤੇ ਉਤਰਨ ਲਈ ਤਿਆਰ
ਨਵੀਂ ਦਿੱਲੀ (ਏਜੰਸੀਆਂ): ਅਮਰੀਕੀ ਸਪੇਸ ਏਜੰਸੀ ਨਾਸਾ ਦੀ 10 ਸਾਲ ਦੀ ਮਿਹਨਤ ਸਫ਼ਲ ਹੋਣ ਵਾਲੀ ਹੈ। ਮੰਗਲ ਉੱਤੇ ਜੀਵਨ ਦੀ ਖੋਜ ਲਈ ਗਿਆ ਰੋਵਰ ਮੰਗਲ ਗ੍ਰਹਿ ਦੀ ਸਤ੍ਹਾ ਉੱਤੇ ਲੈਂਡਿੰਗ ਕਰਨ ਵਾਲਾ ਹੈ। ਇਹ ਪਿਛਲੇ ਸਾਲ ਜੁਲਾਈ ਵਿਚ ਲਾਂਚ ਹੋਇਆ ਸੀ। ਇਹ ਮਿਸ਼ਨ ਹੁਣ ਤਕ ਦਾ ਸਭ ਤੋਂ ਐਡਵਾਂਸ ਰੋਬਾਟਿਕ ਹੈ। ਇਹ ਰੋਵਰ 29.25 ਕਰੋੜ ਮੀਲ ਦੀ ਦੂਰੀ ਤੈਅ ਕਰ ਕੇ ਲਾਲ ਗ੍ਰਹਿ ਉੱਤੇ ਜੀਵਨ ਦੀ ਤਲਾਸ਼ ਕਰੇਗਾ। ਨਾਸਾ ਦਾ ਇਹ ਰੋਵਰ 23 ਕੈਮਰਿਆਂ ਨਾਲ ਲੈਂਸ ਹੈ ਜਿਸ ਵਿਚ ਵੀਡੀਉ ਅਤੇ ਆਡੀਉ ਰਿਕਾਰਡ ਹੋਵੇਗਾ। ਇਸ ਵਿਚ ਦੋ ਮਾਇਕਰੋਫ਼ੋਨ ਵੀ ਲੱਗੇ ਹਨ। ਰੋਵਰ ਨਾਲ ਦੂਜੇ ਗ੍ਰਹਿ ਉੱਤੇ ਜਾਣਾ ਵਾਲਾ ਹੈਲੀਕਾਪਟਰ ਵੀ ਸ਼ਾਮਲ ਹੈ। ਲੈਂਡਿੰਗ ਲਈ ਰੋਵਰ ਨੂੰ ਕਮਾਂਡ ਦੇ ਦਿਤੀ ਗਈ ਹੈ। ਨਾਸਾ ਦੀ ਟੀਮ ਆਰਬਿਟਰ ਦੀ ਸਹਾਇਤਾ ਨਾਲ ਚੈੱਕ ਕਰੇਗੀ, ਇਹ ਲੈਂਡਿੰਗ ਸੁਰੱਖਿਅਤ ਹੋਈ ਜਾਂ ਨਹੀਂ। ਇਸ ਇਤਿਹਾਸਕ ਪਲ ਦੀ ਲਾਈਵ ਸਟਰੀਮਿੰਗ ਵੀ ਹੋਵੇਗੀ। ਨਾਸਾ ਦੀ ਵੈਬਸਾਈਟ, ਐਪ, ਸੋਸ਼ਲ ਮੀਡਿਆ ਅਕਾਊਂਟ ਉੱਤੇ ਭਾਰਤੀ ਸਮੇਂ ਅਨੁਸਾਰ 12 . 45 ਵਜੇ ਸ਼ਾਮਲ ਹੋ ਸਕਦੇ ਹਨ। ਲੈਂਡਿੰਗ ਨੂੰ ਸਿੱਧੇ ਤੌਰ ਉੱਤੇ ਨਹੀਂ ਵੇਖਿਆ ਜਾ ਸਕਦਾ ਲੇਕਿਨ ਮਿਸ਼ਨ ਕੰਟਰੋਲ ਟੀਮ ਲੈਂਡਿੰਗ ਦੀ ਇਸ ਦੀ ਪੁਸ਼ਟੀ ਕਰੇਗਾ।