ਫ਼ਰਿਜ਼ਨੋ (ਏਜੰਸੀਆਂ) : ਕੋਰੋਨਾ ਮਾਰੂ ਟੀਕਾ ਲਵਾਉਣ ਲਈ 90 ਸਾਲਾਂ ਬਜ਼ੁਰਗ ਔਰਤ ਨੇ ਬਰਫ਼ੀਲਾ ਰਾਸਤਾ ਪੈਰਾ ਨਾਲ ਮਾਪ ਲਿਆ। ਫਰੇਨ ਗੋਲਡਮੈਨ ਨਾਮ ਦੀ ਇਸ ਮਹਿਲਾ ਨੇ ਕੋਰੋਨਾ ਵਾਇਰਸ ਟੀਕੇ ਦੀ ਆਪਣੀ ਪਹਿਲੀ ਖੁਰਾਕ ਲੈਣ ਲਈ ਆਉਣ ਜਾਣ ਦਾ ਤਕਰੀਬਨ 6 ਮੀਲ ਦਾ ਬਰਫੀਲਾ ਰਾਸਤਾ ਤੈਅ ਕੀਤਾ ਹੈ।
ਗੋਲਡਮੈਨ ਅਨੁਸਾਰ ਉਸਨੇ ਟੀਕਾਕਰਨ ਦੀ ਮੁਲਾਕਾਤ ਲਈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਐਤਵਾਰ ਦੀ ਸਵੇਰ ਟੀਕਾਕਰਨ ਕੇਂਦਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਪਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ, ਸਰਦੀਆਂ ਦੇ ਤੂਫਾਨ ਨੇ ਇਸ ਖੇਤਰ ਨੂੰ ਬਰਫ ਨਾਲ ਭਰ ਦਿੱਤਾ। ਇਸਦੇ ਬਾਵਜੂਦ ਵੀ ਗੋਲਡਮੈਨ ਨੇ ਟੀਕਾਕਰਨ ਕੇਂਦਰ ’ਤੇ ਪਹੁੰਚਣ ਲਈ ਬਰਫ ਦੇ ਬੂਟਾਂ ਸਮੇਤ ਆਪਣੀਆਂ ਤੁਰਨ ਵਾਲੀਆਂ ਲਾਠੀਆਂ ਲੈ ਕੈ ਅਤੇ ਬਰਫੀਲੇ ਰਾਸਤੇ ਉੱਪਰ ਆਪਣੇ ਕਦਮ ਪੁੱਟੇ।
ਫਰੇਨ ਗੋਲਡਮੈਨ ਦੀ ਇਸ ਹੌਸਲੇ ਭਰੀ ਕਾਰਵਾਈ ਨੇ ਕੋਰੋਨਾ ਟੀਕਾਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਹੈ। ਜਿਕਰਯੋਗ ਹੈ ਕਿ ਸਰਕਾਰ ਦੁਆਰਾ ਦੇਸ਼ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਲਈ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।