ਆਸਟਰੇਲੀਆ ਦੇ ਗਲੈਨ ਮੈਕਸਵੈਲ ਵੀ 14.25 ਕਰੋੜ ’ਚ ਖ਼ਰੀਦੇ ਗਏ
ਚੇਨਈ (ਏਜੰਸੀਆਂ) : ਚੇਨਈ ਵਿਚ ਇੰਡੀਅਨ ਪ੍ਰੀਮੀਅਰ ਲੀਗ 2021 ਲਈ ਖਿਡਾਰੀਆਂ ਦੀ ਨੀਲਾਮੀ ਸ਼ੁਰੂ ਹੋ ਗਈ ਹੈ। ਉਥੇ ਹੀ ਸਾਊਥ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੂੰ ਰਾਜਸਥਾਨ ਰਾਇਲਸ ਨੇ 16.25 ਕਰੋੜ ਰੁਪਏ ਵਿਚ ਖ਼ਰੀਦ ਲਿਆ ਹੈ। ਕ੍ਰਿਸ ਮੌਰਿਸ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ। ਇਸ ਦੇ ਨਾਲ ਹੀ ਮੌਰਿਸ ਆਈ.ਪੀ.ਐਲ. ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਯੁਵਰਾਜ ਸਿੰਘ ਨੂੰ 2015 ਵਿਚ ਦਿੱਲੀ ਨੇ 16 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਦੱਖਣੀ ਅਫਰੀਕਾ ਦੇ ਆਲ ਰਾਊਂਡਰ ਕ੍ਰਿਸ ਮੌਰਿਸ ਟੀ20 ਦੇ ਵਧੀਆ ਆਲਰਾਊਂਡਰ ਹਨ। ਯੂ.ਏ.ਈ. ਵਿਚ ਆਰ.ਸੀ.ਬੀ. ਵੱਲੋਂ ਖੇਡਦੇ ਹੋਏ, ਉਨ੍ਹਾਂ ਨੇ ਤੁਰੰਤ ਆਪਣਾ ਪ੍ਰਭਾਵ ਛੱਡਿਆ। ਮੌਰਿਸ ਦੀ ਸਟਰਾਈਕ ਰੇਟ ਟੀ20 ਵਿਚ 151.02 ਹੈ। ਉਹ 218 ਮੈਚਾਂ ਵਿਚੋਂ 17 ਦੀ ਔਸਤ ਅਤੇ 7.75 ਦੀ ਇਕੋਨਮੀ ਨਾਲ 270 ਵਿਕਟਾਂ ਲੈ ਚੁੱਕੇ ਹਨ।
ਦੂਜੇ ਪਾਸੇ ਦੁਨੀਆਂ ਆਸਟ੍ਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ ਰਾਇਲ ਚੈਲੇਂਜਰ ਬੈਂਗਲੁਰੂ (ਆਰ. ਸੀ. ਬੀ.) ਨੇ ਰਿਕਾਰਡ 14. 25 ਕਰੋੜ ਰੁਪਏ ’ਚ ਖ਼ਰੀਦਿਆ ਹੈ। ਮੈਕਸਵੈੱਲ ਨੂੰ ਖ਼ਰੀਦਣ ਲਈ ਆਰ. ਸੀ. ਬੀ. ਅਤੇ ਚੇਨਈ ਸੁਪਰਕਿੰਗਜ਼ (ਸੀ. ਐਸ. ਕੇ.) ਵਿਚਾਲੇ ਆਰ-ਪਾਰ ਦੀ ਲੜਾਈ ਸੀ। ਹੁਣ ਉਹ ਵਿਰਾਟ ਕੋਹਲੀ ਨਾਲ ਖੇਡਦੇ ਨਜ਼ਰ ਆਉਣਗੇ।