ਸੁਰਭੀ ਚਾਂਦਨਾ ਤੇ ਧੀਰਜ ਧੂਪਰ ਬਣੇ ਸਭ ਤੋਂ ਮਸ਼ਹੂਰ ਕਲਾਕਾਰ
ਨਵੀਂ ਦਿੱਲੀ, (ਏਜੰਸੀਆਂ) : ਅੱਜਕਲ ਲੋਕਾਂ ਦਾ ਰੁਝਾਨ ਫਿਲਮਾਂ ਵਲੋਂ ਘਟ ਗਿਆ ਹੈ ਤੇ ਇਹ ਝੁਕਾਅ ਛੋਟੇ ਪਰਦੇ ਵਲ ਨੂੰ ਹੋ ਗਿਆ ਹੈ। ਹੁਣ ਛੋਟੇ ਪਰਦੇ ਦੇ ਸੱਭ ਤੋਂ ਚਰਚਿਤ ਇੰਡੀਅਨ ਟੈਲੀਵਿਜ਼ਨ ਐਵਾਰਡਜ਼ ਦਾ ਐਲਾਨ ਹੋ ਚੁੱਕਾ ਹੈ। ਇਸ 20ਵੇਂ ਆਈਟੀਏ ਐਵਾਰਡ ਸ਼ੋਅ ’ਚ ਸਾਰੇ ਚੈਨਲਾਂ ਦੇ ਟੀਵੀ ਸ਼ੋਅਜ਼ ਤੇ ਅਦਾਕਾਰਾਂ ਨੂੰ ਆਪਣੇ ਪ੍ਰਦਰਸ਼ਨ ਦੇ ਆਧਾਰ ’ਤੇ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਦਾਕਾਰਾ ਸੁਰਭੀ ਚਾਂਦਨਾ ਨੂੰ ਏਕਤਾ ਕਪੂਰ ਦੇ ਸੀਰੀਅਲ ਨਾਗਿਨ 5 ਲਈ ਸਭ ਤੋਂ ਮਸ਼ਹੂਰ ਅਦਾਕਾਰਾ ਦਾ ਖ਼ਿਤਾਬ ਮਿਲਿਆ ਹੈ. ਉੱਥੇ ਹੀ ਧੀਰਜ ਧੂਪਰ ਤੇ ਸੁਧਾਂਸ਼ੂ ਪਾਂਡੇ ਨੇ ਸੀਰੀਅਲ ਅਨੁਪਮਾ ਤੇ ਕੁੰਡਲੀ ਭਾਗਯ ਲਈ ਮਸ਼ਹੂਰ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ।
ਇਸ ਸਾਲ ਛੋਟੇ ਪਰਦੇ ਦੇ ਸਭ ਤੋਂ ਮਸ਼ਹੂਰ ਫਿਕਸ਼ਨ ਸ਼ੋਅ ਦਾ ਖ਼ਿਤਾਬ ਇਸ਼ਕ ’ਚ ਮਰਜਾਵਾਂ 2 ਨੇ ਹਾਸਲ ਕੀਤਾ ਹੈ ਜਦਕਿ ਨਾਨ ਫਿਕਸ਼ਨ ਦਿ ਕਪਿਲ ਸ਼ਰਮਾ ਸ਼ੋਅ ਬਣਿਆ ਹੈ। ਉੱਥੇ ਹੀ ਗੱਲ ਕਰੋ ਵੈੱਬ ਸ਼ੋਅਜ਼ ਕੀਤੀ ਤਾਂ ਇਸ ਸਾਲ ਆਈਟੀਏ ਐਵਾਰਡਸ ’ਚ ਬੈਸਟ ਵੈੱਬ ਫ਼ਿਲਮ ਦਾ ਪੁਰਸਕਾਰ ਕਿਆਰਾ ਅਡਵਾਨੀ ਦੀ ਫਿਲਮ ਗਿਲਟੀ ਨੂੰ ਮਿਲਿਆ ਹੈ ਜਦਕਿ ਸ਼ਾਨਦਾਰ ਵੈੱਬ ਸੀਰੀਜ਼ ’ਚ ਜਾਮਤਾੜਾ : ਸਭ ਦਾ ਨੰਬਰ ਆਵੇਗਾ, ਪਤਾਲ ਲੋਕ, ਆਸ਼ਰਮ, ਕ੍ਰਿਮਿਨਲ ਜਸਟਿਸ ਸਲੈਮ 1992 : ਦਿ ਹਰਸ਼ਦ ਮੇਹਤਾ ਸਟੋਰੀ, ਅਸੁਰ, ਫਿਤਰਤ ਹੈ।