Friday, November 22, 2024
 

ਖੇਡਾਂ

ਭਾਰਤ-ਇੰਗਲੈਂਡ ਕ੍ਰਿਕਟ ਟੈਸਟ ਮੈਚ : ਟੀਮ ਇੰਡੀਆ ਨੇ ਇੰਗਲੈਂਡ ’ਤੇ ਕਸਿਆ ਸ਼ਿਕੰਜਾ, ਪੂਰੀ ਟੀਮ 134 ਦੌੜਾਂ ’ਤੇ ਸਿਮਟੀ

February 14, 2021 06:42 PM

ਭਾਰਤ ਨੇ ਦੂਜੀ ਪਾਰੀ ’ਜ ਇਕ ਵਿਕਟ ਖੋ ਕੇ ਬਣਾਈਆਂ 54 ਦੌੜਾਂ

 ਚੇਨਈ, (ਏਜੰਸੀਆਂ): ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਚਾਰ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਐੱਮ.ਏ. ਚਿਦੰਬਰਮ ਸਟੇਡੀਅਮ, ਚੇਨਈ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਅਤੇ ਪਹਿਲੀ ਪਾਰੀ ਰੋਹਿਤ ਸ਼ਰਮਾ ਦੀ ਸੈਂਕੜਾ ਪਾਰੀ ਦੀ ਬਦੌਲਤ 329 ਦੌੜਾਂ ਬਣਾ ਪਾਈ। ਉੱਧਰ ਇੰਗਲੈਂਡ ਦੀ ਪਹਿਲੀ ਪਾਰੀ ਸਿਰਫ਼ 134 ’ਤੇ ਹੀ ਆਲਆਊਟ ਹੋ ਗਈ।

ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤੀ ਟੀਮ ਨੇ ਇਕ ਵਿਕਟ ਦੇ ਨੁਕਸਾਨ ’ਤੇ 54 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿਲ 14 ਦੌੜਾਂ ਬਣਾ ਕੇ ਲੀਚ ਦੀ ਗੇਂਦ ਦਾ ਸ਼ਿਕਾਰ ਹੋਏ। ਕ੍ਰੀਜ ’ਤੇ ਰੋਹਿਤ ਸ਼ਰਮਾ 25 ਅਤੇ ਪੁਜਾਰਾ ਸੱਤ ਦੌੜਾਂ ਬਣਾ ਕੇ ਖੇਡ ਰਹੇ ਹਨ। ਇੰਗਲੈਂਡ ਦੀ ਪਾਰੀ ਨੂੰ 134 ’ਤੇ ਸਿਮਟਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 195 ਦੌੜਾਂ ਦਾ ਵਾਧਾ ਮਿਲ ਗਿਆ ਹੈ।
ਇੰਗਲੈਂਡ ਟੀਮ ਨੂੰ 9ਵਾਂ ਝਟਕਾ ਇਸ਼ਾਂਤ ਸ਼ਰਮਾ ਨੇ ਦਿੱਤਾ। ਇਸ਼ਾਂਤ ਸ਼ਰਮਾ ਨੇ ਜੈਕ ਲੀਚ ਨੂੰ ਰਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਕੇ ਭਾਰਤ ਨੂੰ ਸਫ਼ਲਤਾ ਦਿਵਾਈ। ਪੰਤ ਨੇ ਜੈਕ ਲੀਚ ਦੀਆਂ 5 ਦੌੜਾਂ ਦੀ ਪਾਰੀ ਦਾ ਅੰਤ ਸ਼ਾਨਦਾਰ ਕੈਚ ਦੇ ਨਾਲ ਕੀਤਾ। ਮੈਚ ’ਚ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਅਸ਼ਵਿਨ ਨੂੰ ਚੌਥੀ ਸਫ਼ਲਤਾ ਮਿਲੀ। ਅਸ਼ਵਿਨ ਨੇ ਓਲੀ ਸਟੋਨ ਨੂੰ ਰੋਹਿਤ ਦੇ ਹੱਥੋਂ ਕੈਚ ਆਊਟ ਕਰ ਕੇ ਪੈਵੇਲੀਅਨ ਭੇਜਿਆ। ਟੀ ਬ੍ਰੇਕ ਤਕ ਇੰਗਲੈਂਡ ਦੀ ਟੀਮ 8 ਵਿਕਟਾਂ ਗੁਆ ਕੇ 106 ਦੌੜਾਂ ਬਣਾ ਚੁੱਕੀ ਹੈ। ਅਕਸ਼ਰ ਪਟੇਲ ਨੇ ਅਪਣਾ ਦੂਜਾ ਸ਼ਿਕਾਰ ਇੰਗਲੈਂਡ ਦੇ ਆਲਰਾਊਡਰ ਖਿਡਾਰੀ ਮੋਇਨ ਅਲੀ ਨੂੰ ਬਣਾਇਆ। ਮੋਇਨ ਅਲੀ 6 ਦੌੜਾਂ ਬਣਾ ਕੇ ਆਊਟ ਹੋਏ।
ਕ੍ਰੀਜ ’ਤੇ ਚੰਗੇ ਦਿਖ ਰਹੇ ਓਲੀ ਪਾਪ ਨੂੰ ਸਿਰਾਜ ਨੇ ਰਿਸ਼ਭ ਪੰਤ ਦੇ ਹੱਥੋਂ ਕੈਚ ਆਊਟ ਕਰਵਾਇਆ। ਪੰਤ ਨੇ ਵਿਕਟ ਦੇ ਪਿੱਛੇ ਸ਼ਾਨਦਾਰ ਕੈਚ ਫੜ ਕੇ ਪਾਪ ਦੀ ਪਾਰੀ ਨੂੰ ਖ਼ਤਮ ਕੀਤਾ। ਪਾਪ 23 ਦੌੜਾਂ ਬਣਾ ਕੇ ਆਊਟ ਹੋਏ।ਬ੍ਰੇਕ ਤੋਂ ਬਾਅਦ ਅਸ਼ਵਿਨ ਨੇ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਨੂੰ ਪੈਵੇਲੀਅਨ ਭੇਜ ਕੇ ਟੀਮ ਨੂੰ ਪੰਜਵੀਂ ਸਫ਼ਲਤਾ ਦਿਵਾਈ। ਇਸ ਵਿਕਟ ਦੇ ਨਾਲ ਹੀ ਅਸ਼ਵਿਨ ਨੇ ਭਾਰਤ ’ਚ ਵਿਕਟ ਲੈਣ ਦੇ ਮਾਮਲੇ ’ਚ ਹਰਭਜਨ ਸਿੰਘ ਨੂੰ ਪਿੱਛੇ ਛੱਡ ਦਿੱਤਾ। ਬੇਨ ਸਟੋਕਸ 18 ਦੌੜਾਂ ਬਣਾ ਕੇ ਆਊਟ ਹੋਏ। ਲੰਚ ਤੱਕ ਇੰਗਲੈਂਡ ਦੀਆਂ 4 ਵਿਕਟਾਂ ਡਿੱਗ ਚੁੱਕੀਆਂ ਹਨ। ਕ੍ਰੀਜ ’ਤੇ ਡੈਨੀਅਲ ਲਾਰੇਂਸ ਨੂੰ ਅਸ਼ਵਿਨ ਨੇ 9 ਦੌੜਾਂ ’ਤੇ ਆਊਟ ਕਰਕੇ ਭਾਰਤੀ ਟੀਮ ਨੂੰ ਚੌਥੀ ਸਫ਼ਲਤਾ ਦਿਵਾਈ। ਇੰਗਲੈਂਡ ਦਾ ਸਕੋਰ 39 ’ਤੇ 4 ਵਿਕਟਾਂ ਹਨ। ਆਪਣਾ ਪਹਿਲਾਂ ਟੈਸਟ ਮੈਚ ਖੇਡ ਰਹੇ ਅਕਸ਼ਰ ਪਟੇਲ ਨੇ ਭਾਰਤੀ ਟੀਮ ਨੂੰ ਵੱਡੀ ਸਫ਼ਲਤਾ ਦਿਵਾਉਂਦੇ ਹੋਏ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਆਊਟ ਕਰ ਦਿੱਤਾ। ਅਕਸ਼ਰ ਨੇ ਜੋ ਰੂਟ ਨੂੰ 6 ਦੌੜਾਂ ’ਤੇ ਅਸ਼ਵਿਨ ਦੇ ਹੱਥੋਂ ਕੈਚ ਆਊਟ ਕਰਕੇ ਟੀਮ ਨੂੰ ਤੀਜੀ ਸਫ਼ਲਤਾ ਦਿਵਾਈ।
ਭਾਰਤੀ ਟੀਮ ਨੂੰ ਦੂਜੀ ਸਫ਼ਲਤਾ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਨੇ ਦਿਵਾਈ। ਅਸ਼ਵਿਨ ਨੇ ਡਾਮਨਿਕ ਸਿਬਲੀ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾਇਆ। ਸਿਬਲੀ 16 ਦੌੜਾਂ ਬਣਾ ਕੇ ਆਊਟ ਹੋਏ। ਪਹਿਲੀ ਪਾਰੀ ਖੇਡਣ ਆਈ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਇਸ਼ਾਂਤ ਸ਼ਰਮਾ ਨੇ ਰੋਰੀ ਬਨਰਸ ਨੂੰ ਜ਼ੀਰੋ ’ਤੇ ਆਊਟ ਕਰ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ।

 

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe