Friday, November 22, 2024
 

ਕਾਰੋਬਾਰ

ਵਿੱਤ ਮੰਤਰੀ ਨੇ ਕਿਹਾ- 'ਭਾਰਤ ਆਉਣ ਵਾਲੇ ਦਹਾਕੇ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ'

February 13, 2021 06:40 PM

ਨਵੀਂ ਦਿੱਲੀ: ਬਜਟ ਇਜਲਾਸ ਦੌਰਾਨ ਅੱਜ ਲੋਕ ਸਭਾ ਦੀ ਕਾਰਵਾਈ ਸਵੇਰੇ10 ਵਜੇ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਦਨ ਵਿਚ ਬਜਟ ’ਤੇ ਹੋਈ ਚਰਚਾ ਦਾ ਜਵਾਬ ਦੇਣਗੇ।  ਲੋਕ ਸਭਾ ‘ਚ ਬਜਟ ’ਤੇ ਹੋਈ ਚਰਚਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਬਜਟ ਨੀਤੀਆਂ 'ਤੇ ਅਧਾਰਤ ਹੈ। ਅਸੀਂ ਆਰਥਿਕਤਾ ਨੂੰ ਖੋਲ੍ਹਿਆ ਅਤੇ ਬਹੁਤ ਸਾਰੇ ਸੁਧਾਰ ਕੀਤੇ। ਭਾਜਪਾ ਨਿਰੰਤਰ ਭਾਰਤ, ਭਾਰਤੀ ਕਾਰੋਬਾਰ ਅਤੇ ਆਰਥਿਕਤਾ ਦੀ ਤਾਕਤ ਵਿਚ ਵਿਸ਼ਵਾਸ ਰੱਖਦੀ ਹੈ।  ਇਹ ਜਨਸੰਘ ਤੋਂ ਬਾਅਦ ਤੋਂ ਅਜੇ ਤੱਕ ਚਲਦਾ ਆ ਰਿਹਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਭਾਰਤ ਆਤਮ ਨਿਰਭਰ ਬਣੇਗਾ। ਅੱਜ ਪ੍ਰਧਾਨ ਮੰਤਰੀ ਮੋਦੀ ਵੀ ਲੋਕ ਸਭਾ ਵਿੱਚ ਵੀ ਮੌਜੂਦ ਹਨ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਆਉਣ ਵਾਲੇ ਦਹਾਕੇ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਦੇਸ਼ ਦੇ ਵਿਕਾਸ ਅਤੇ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਇਸ ਬਜਟ ਵਿੱਚ ਸਾਫ ਦਿਖਾਈ ਦਿੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਜਿਹੀ ਚੁਣੌਤੀ ਭਰੀ ਸਥਿਤੀ ਨੇ ਸਾਡੀ ਸਰਕਾਰ ਨੂੰ ਸੁਧਾਰ ਕਾਰਨ ਤੋਂ ਨਹੀਂ ਰੋਕ ਸਕੀ। ਸਾਡੀ ਸਰਕਾਰ ਨੂੰ ਦੇਸ਼ ਦੇ ਨੌਜਵਾਨ ਉੱਤੇ ਪੂਰਾ ਭਰੋਸਾ ਹੈ। ਅਸੀਂ ਜਨਸੰਘ ਤੋਂ ਲੈ ਕੇ ਭਾਜਪਾ ਤੱਕ ਅਸੀਂ ਹਮੇਸ਼ਾ ਨੌਜਵਾਨਾਂ 'ਤੇ ਭਰੋਸਾ ਕੀਤਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਇਸ ਵਾਰ ਬਜਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਕਿ ਹਰ ਨਾਗਰਿਕ ਦੀਆਂ ਇੱਛਾਵਾਂ ਪੂਰੀਆਂ ਹੋਣ। ਸਾਡੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਮਦਦਗਾਰ ਰਹੀ ਹੈ। ਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਅਧੀਨ ਇੱਕ ਲੱਖ 15 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਦਿੱਤੇ।

ਮਹਾਂਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ, ਸਰਕਾਰ ਨੇ ਦੇਸ਼ ਦੇ ਲੰਬੇ ਸਮੇਂ ਦੇ ਟੀਚਾ ਨੂੰ ਪ੍ਰਾਪਤ ਕਰਨ ਲਈ ਸੁਧਾਰਾਂ ਨੂੰ ਅੱਗੇ ਵਧਾਇਆ।  ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਬੀਤੇ ਦਿਨ ਰਾਜ ਸਭਾ ਵਿਚ ਬਜਟ ‘ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਬਜਟ ਦੀ ਖੂਬੀਆਂ ਦੱਸਣ ਦੇ ਨਾਲ ਹੀ ਵਿੱਤ ਮੰਤਰੀ ਨੇ ਵਿਰੋਧੀ ਧਿਰ 'ਤੇ ਵੀ ਸ਼ਬਦੀ ਹਮਲੇ ਕੀਤੇ। ਸੀਤਾਰਮਨ ਨੇ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਸਾਡੀਆਂ ਯੋਜਨਾਵਾਂ ਦਾ ਲਾਭ ਗ਼ਰੀਬਾਂ ਅਤੇ ਮੱਧਮ ਵਰਗੀ ਲੋਕਾਂ ਨੂੰ  ਮਿਲ ਰਿਹਾ ਹੈ ਨਾ ਕਿ 'ਦਾਮਾਦ' ਨੂੰ ।

ਸਵਾਲ ਇਹ ਸੀ ਕਿ ਤੁਸੀਂ ਖੇਤੀ ਦੇ ਬਜਟ ਨੂੰ 10 ਹਜ਼ਾਰ ਕਰੋੜ ਕਿਉਂ ਘਟਾਏ?ਤੁਹਾਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ? ਇਸ  ਸਹੀ ਢੰਗ ਨਾਲ ਨਹੀਂ ਸਮਝਿਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ 1.15 ਲੱਖ ਕਰੋੜ ਰੁਪਏ 10.75 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਬਦੀਲ ਕੀਤੇ ਗਏ ਹਨ।

ਵਿੱਤ ਮੰਤਰੀ ਨੇ ਮਨਰੇਗਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਮਨਰੇਗਾ ਬਣਾਇਆ ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਅਸਫਲ ਰਹੀ। ਸਾਡੀ ਸਰਕਾਰ ਨੇ ਮਨਰੇਗਾ ਦੀ ਵਰਤੋਂ ਲੋਕਾਂ ਦੇ ਫਾਇਦੇ ਲਈ ਕੀਤੀ।

ਰਾਹੁਲ ਗਾਂਧੀ ਦੇ ਬਿਆਨ 'ਹਮ ਦੋ, ਹਮਾਰੇ ਦੋ ਦੇ ਪਲਟਵਾਰ ਕਰਦੇ ਵਿੱਤ ਮੰਤਰੀ ਨੇ ਕਿਹਾ- 'ਹਮ ਦੋ ਹਮਾਰੇ ਦੋ ' ਤੁਹਾਡੇ ਨਾਲ ਹੈ। ਦੋ ਲੋਕ ਪਾਰਟੀ ਨੂੰ ਸੰਭਾਲਣਗੇ ਅਤੇ ਦੋ ਲੋਕ (ਧੀ ਅਤੇ ਜਵਾਈ) ਸਾਰੇ ਹੀ ਪਾਰਟੀ ਤੋਂ ਬਾਹਰ ਦਾ ਸਭ।

 

Have something to say? Post your comment

 
 
 
 
 
Subscribe