ਮੁਕਤਸਰ ਸਾਹਿਬ : ਆਈ.ਸੀ.ਐੱਸ.ਈ. ਵਲੋਂ ਅੱਜ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 10ਵੀਂ ਜਮਾਤ 'ਚੋਂ ਪੰਜਾਬ ਦੇ ਮਨਹਰ ਬਾਂਸਲ ਨੇ 99.6 ਫ਼ੀਸਦੀ ਅੰਕਾਂ ਨਾਲ ਦੇਸ਼ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਮਨਹਰ ਪੁੱਤਰ ਡਾ. ਮਦਨ ਮੋਹਨ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੈ ਅਤੇ ਉਸ ਨੇ 500 'ਚੋਂ 498 ਅੰਕ ਹਾਸਲ ਕੀਤੇ ਹਨ। ਮਨਹਰ ਦੀ ਇਸ ਵੱਡੀ ਪ੍ਰਾਪਤੀ ਨਾਲ ਇੱਥੇ ਇਸ ਸਮੇਂ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।