ਤਰਨਤਾਰਨ : ਭਾਰਤ ਪਾਕਿਸਤਾਨ ਸਰਹੱਦ ‘ਤੇ ਤਰਨਤਾਰਨ ਵਾਲੇ ਖੇਤਰ ‘ਚ ਬੀ ਐਸ ਐਫ ਨੇ ਪਾਕਿ ਵੱਲੋਂ ਭੇਜੀ ਗਈ 70 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਜਿਸ ਨੂੰ ਸੀਨੀਅਰ ਅਧਿਕਾਰੀਆਂ ਨੇ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸਦੇ ਇਲਾਵਾ ਪਾਕਿਿਸਤਾਨੀ ਤਸਕਰ ਨੂੰ ਗੋੋਲੀਆਂ ਮਾਰਕੇ ਢੇੇੇਰ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਸਰਹੱਦੀ ਏਰੀਆ ਖਾਲੜਾ ‘ਚ ਬੀ ਐਸ ਐਫ ਨੇ ਸ਼ਨੀਵਾਰ ਤੜਕੇ ਕੋਈ ਹਲਚਲ ਮਹਿਸੂਸ ਹੁੰਦੀ ਦੇਖੀ। ਹਰਕਤ ਵਿੱਚ ਆਏ ਜਵਾਨਾਂ ਗੋਲੀਆਂ ਚਲਾਈਆਂ ਤਾਂ ਇੱਕ ਪਾਕਿਸਤਾਨ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਿਆ ਜਦਕਿ ਇੱਕ ਪਾਕਿਸਤਾਨੀ ਤਸਕਰ ਨੂੰ ਗੋਲੀਆਂ ਮਾਰਕੇ ਢੇਰ ਕਰ ਦਿੱਤਾ। ਸ਼ਨੀਵਾਰ ਦੀ ਚੜ੍ਹਦੀ ਸਵੇਰ ਜਦ ਜਵਾਨਾਂ ਨੇ ਸਰਚ ਆਪ੍ਰੇਸ਼ਨ ਚਲਾਇਆ ਤਾਂ ਬੁਰਜੀ ਨੰਬਰ 130-2 ਕੋਲੋਂ 14 ਪੈਕਟ ਹੈਰੋਇਨ ਦੇ ਬਰਾਮਦ ਹੋਏ ਜਿਸਦਾ ਵਜਨ ਵੀ 14 ਕਿਲੋ ਹੋਇਆ। ਇਸ ਹੈਰੋਇਨ ਦੀ ਕੀਮਤ 70 ਕਰੋੜ ਰੁਪਏ ਹੈ। ਘਟਨਾ ਵਾਲੀ ਜਗ੍ਹਾ ਦੀ ਜਾਂਚ ਦੌਰਾਨ ਇਕ 12 ਫੁੱਟ ਦਾ ਪਲਾਸਟਿਕ ਦਾ ਪਾਈਪ ਵੀ ਬਰਾਮਦ ਕੀਤਾ ਗਿਆ। ਇਸਦੇ ਇਲਾਵਾ ਅਸਲਾ ਵੀ ਬਰਾਮਦ ਹੋਇਆ।