Monday, November 25, 2024
 
BREAKING NEWS
किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓ

ਸੰਸਾਰ

ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ ਟਾਈ ਲਾਉਣ ਵਿਰੁਧ ਜਿੱਤੀ ਲੜਾਈ💪

February 13, 2021 08:08 AM

ਵੈਲਿੰਗਟਨ : ਪਾਰਟੀ ਹੋਵੇ ਜਾਂ ਮੀਟਿੰਗ ਅਕਸਰ ਟਾਈ ਪਾਉਣਾ ਪਸੰਦ ਕੀਤਾ ਜਾਂਦਾ ਹੈ। ਨਿਊਜ਼ੀਲੈਂਡ ਦੇ ਇਕ ਮਾਓਰੀ ਸੰਸਦ ਮੈਂਬਰ ਨੇ ਇਸ ਪ੍ਰਥਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਕਿਉਂਕਿ ਉਹਨਾਂ ਨੂੰ ਟਾਈ ਨਾ ਪਾਉਣ ਕਾਰਨ ਸੰਸਦ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹਨਾਂ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਪਰ ਉਹ ਆਪਣੇ ਫ਼ੈਸਲੇ 'ਤੇ ਤਟੇ ਰਹੇ। ਉਹਨਾਂ ਦੀ ਨਜ਼ਰ ਵਿਚ ਟਾਈ ਮਤਲਬ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਆਖਿਰਕਾਰ ਦੇਸ਼ ਦੀ ਸੰਸਦ ਵਿਚ ਟਾਈ ਪਾਉਣ ਖ਼ਿਲਾਫ਼ ਉਹਨਾਂ ਨੇ ਲੜਾਈ ਜਿੱਤ ਲਈ ਅਤੇ ਨਿਊਜ਼ੀਲੈਂਡ ਦੀ ਸੰਸਦ ਨੂੰ ਆਪਣੇ ਨਿਯਮ ਬਦਲਣੇ ਪਏ।

ਮਾਓਰੀ ਪਾਰਟੀ ਦੇ ਸੰਯੁਕਤ ਲੀਡਰ ਰਾਵਿਰੀ ਵੈਤੀਤੀ ਦੀ ਨਜ਼ਰ ਵਿਚ ਟਾਈ ਪਾਉਣਾ ਗੁਲਾਮੀ ਦਾ ਚਿੰਨ੍ਹ ਹੈ, ਜਿਸ ਨੂੰ ਹੁਣ ਗਲੇ ਵਿਚ ਲਟਕਾਉਣ ਦੀ ਲੋੜ ਨਹੀਂ ਹੈ। ਉਹਨਾਂ ਦਾ ਸੰਘਰਸ਼ ਸਫਲ ਹੋਇਆ ਅਤੇ ਹੁਣ ਨਿਊਜ਼ੀਲੈਂਡ ਦੀ ਸੰਸਦ ਵਿਚ ਟਾਈ ਪਾਉਣੀ ਜ਼ਰੂਰੀ ਨਹੀਂ ਹੈ। ਹੁਣ ਤੱਕ ਨਿਊਜ਼ੀਲੈਂਡ ਦੀ ਸੰਸਦ ਵਿਚ ਡਰੈਸ ਕੋਡ ਲਾਗੂ ਸੀ। ਸੰਸਦ ਦੇ ਸਪੀਕਰ ਟ੍ਰੇਵਰ ਮਾਲਾਰਡ ਦੀ ਮਾਓਰੀ ਸੰਸਦ ਨਾਲ ਤਿੱਖੀ ਬਹਿਸ ਹੋਈ ਸੀ। ਮੰਗਲਵਾਰ ਨੂੰ ਉਹਨਾਂ ਨੂੰ ਸੰਸਦ ਵਿਚੋਂ ਬਾਹਰ ਕੱਢ ਦਿੱਤਾਗਿਆ ਸੀ। ਉਸ ਸਮੇਂ ਵਿਤੈਤੀ ਨੇ ਅੰਗਰੇਜ਼ਾਂ ਦੀ ਟਾਈ ਪਾਉਣ ਦੀ ਬਜਾਏ ਰਵਾਇਤੀ ਹੇ ਤਿਕੀ ਲਾਕੇਟ ਪਾਇਆ ਹੋਇਆ ਸੀ। ਭਾਵੇਂਕਿ ਮਾਲਾਰਡ ਖੁਦ ਟਾਈ ਦੇ ਨਿਯਮ ਨਾਲ ਸਹਿਮਤ ਨਹੀਂ ਸਨ ਪਰ ਸੰਸਦ ਦੇ ਨਿਯਮਾਂ ਦਾ ਪਾਲਣ ਕਰਵਾਉਣਾ ਉਹਨਾਂ ਦੀ ਜ਼ਿੰਮੇਵਾਰੀ ਹੈ।

ਮਾਲਾਰਡ ਨੇ ਸੰਸਦ ਵਿਚੋਂ ਵਿਤੈਤੀ ਨੂੰ ਬਾਹਰ ਦਾ ਰਸਤਾ ਦਿਖਾਉਾਂਦੇਹੋਏ ਕਿਹਾ ਕਿ ਮੈਂ ਤੁਹਾਡੀ ਗੱਲ ਨੂੰ ਸਹਿਮਤੀ ਨਹੀਂ ਦੇਵਾਂਗਾ ਅਤੇ ਤੁਹਾਨੂੰ ਬਾਹਰ ਜਾਣਾ ਹੋਵੇਗਾ। ਜਦਕਿ ਮਾਓਰੀ ਨੇ ਜਵਾਬ ਵਿਚ ਕਿਹਾ ਕਿ ਇਹ ਮਾਮਲਾ ਸਿਰਫ ਟਾਈ ਦਾ ਨਹੀਂ ਹੈ ਸਗੋਂ ਸਾਡੀ ਸੰਸਕ੍ਰਿਤੀ ਦਾ ਹੈ। ਵੈਤੀਤੀ ਨੇ ਕਿਹਾ, ''ਇਹ ਸਵਦੇਸ਼ੀ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਸਾਡੇ ਕੋਲ ਪੂਰਾ ਅਧਿਕਾਰ ਹੈ ਕਿ ਅਸੀਂ ਆਪਣੀ ਸੱਭਿਆਚਾਰਕ ਪਛਾਣ ਦੀ ਪਾਲਣਾ ਕਰੀਏ।''

ਵੈਤੀਤੀ ਦਾ ਸੰਘਰਸ਼ ਸਫਲ ਹੋਇਆ ਅਤੇ ਸੰਸਦ ਸਪੀਕਰ ਨੂੰ ਆਪਣਾ ਪੱਖ ਬਦਲਣਾ ਪਿਆ। ਕਮੇਟੀ ਦੀ ਬੈਠਕ ਬੁਲਾਈ ਗਈ, ਜਿੱਥੇ ਮਾਓਰੀ ਸਾਂਸਦ ਨੇ ਆਪਣੀ ਗੱਲ ਰੱਖੀ। ਜ਼ਿਆਦਾਤਰ ਸਾਂਸਦਾਂ ਨੇ ਮੰਨਿਆ ਕਿ ਪੁਰਸ਼ਾਂ ਦੇ ਡਰੈਸ ਕੋਡ ਵਿਚ ਟਾਈ ਦੀ ਲੋੜ ਨਹੀਂ ਹੈ। ਸਪੀਕਰ ਨੇ ਫ਼ੈਸਲਾ ਸੁਣਾਇਆ ਕਿ ਹੁਣ ਟਾਈ ਪਾਉਣ ਦੀ ਲੋੜ ਨਹੀਂ ਹੈ। ਇਸ ਫ਼ੈਸਲੇ ਮਗਰੋਂ ਵੈਤੀਤੀ ਦੀ ਮਾਓਰੀ ਅਤੇ ਹੋਰ ਆਦਿਵਾਸੀ ਭਾਈਚਾਰੇ ਵਿਚ ਤਾਰੀਫ ਹੋ ਰਹੀ ਹੈ। ਇਸ ਮਗਰੋਂ ਹੋਰ ਸੰਸਦ ਮੈਂਬਰਾਂ ਨੇ ਵੀ ਟਾਈ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe