ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਭਾਰਤੀ ਮੂਲ ਦੇ ਉਨ੍ਹਾਂ ਲੋਕਾਂ ਦੀ 'ਬਲੈਕ ਲਿਸਟ' ਨੂੰ ਖ਼ਤਮ ਕਰ ਦਿੱਤਾ ਹੈ ਜਿਨ੍ਹਾਂ ਨੇ ਭਾਰਤ 'ਚ ਕਥਿਤ ਤੌਰ 'ਤੇ ਪ੍ਰੇਸ਼ਾਨ ਕੀਤੇ ਜਾਣ ਦੀ ਪਟੀਸ਼ਨ ਦੇ ਤਹਿਤ ਵਿਦੇਸ਼ਾਂ 'ਚ ਸ਼ਰਨ ਲਈ ਸੀ। ਇਸ ਸੂਚੀ 'ਚ ਵਧੇਰੇ ਕਰ ਕੇ ਸਿੱਖਾਂ ਦੇ ਨਾਂਅ ਸ਼ਾਮਿਲ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਲੋਕਾਂ ਨੂੰ ਨਿਯਮਿਤ ਵੀਜ਼ਾ ਅਤੇ ਭਾਰਤ ਦੇ ਪ੍ਰਵਾਸੀ ਨਾਗਰਿਕ (ਓ.ਸੀ.ਆਈ) ਕਾਰਡ ਵੀ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਸ਼ਰਨਾਰਥੀਆਂ ਨੂੰ ਭਾਰਤੀ ਮਿਸ਼ਨਾਂ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਦੋਂ ਤੋਂ ਭਾਰਤ 'ਚ ਕਥਿਤ ਅੱਤਿਆਚਾਰ ਦੀ ਗੱਲ ਕਹਿ ਕੇ ਉਨ੍ਹਾਂ ਨੇ ਵਿਦੇਸ਼ਾਂ 'ਚ ਸ਼ਰਨ ਲਈ ਸੀ।