ਭਿੱਖੀਵਿੰਡ : ਚੋਣ ਡਿਊਟੀ ਦੌਰਾਨ ਗੈਰ ਹਾਜਿਰ ਰਹਿਣ ਵਾਲੇ ਤਹਿਸੀਲਦਾਰ ਭਿੱਖੀਵਿੰਡ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲਾਂ ਤਰਨ ਤਾਰਨ ਦੇ ਭਿੱਖੀ ਵਿੰਡ ਦੇ ਤਹਿਸਲੀਦਾਰ ਲਖਵਿੰਦਰ ਸਿੰਘ ਮਿਉਸਿਪਲ ਇਲੈਕਸ਼ਨ ਦੇ ਕੰਮ ਵਿੱਚ ਜਾਣ ਬੁੱਝ ਕੇ ਗੈਰ ਹਾਜ਼ਰ ਸੀ ਜਿਸ ਕਾਰਨ ਉਸਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।