Friday, November 22, 2024
 

ਅਮਰੀਕਾ

ਅਮਰੀਕਾ ’ਚ ਵਾਪਰਿਆ ਭਿਆਨਕ ਹਾਦਸਾ, ਹਾਈਵੇਅ ’ਤੇ ਆਪਸ ‘ਚ ਭਿੜੇ ਸੈਂਕੜੇ ਵਾਹਨ 😱

February 12, 2021 06:31 PM

ਹਾਸਦੇ ਦੌਰਾਨ ਛੇ ਦੀ ਮੌਤ ਤੇ ਕਈ ਜ਼ਖਮੀ

ਡਲਾਸ: ਅਮਰੀਕਾ ਦੇ ਡਲਾਸ ਪ੍ਰਾਂਤ ਦੇ ਫੋਰਟ ਵਰਥ ਇਲਾਕੇ ਵਿਚ ਵੀਰਵਾਰ ਸਵੇਰੇ ਤੇਜ਼ ਰਫ਼ਤਾਰ ਨਾਲ ਆ ਰਹੇ ਸੈਂਕੜੇ ਵਾਹਨਾਂ ਦੀ ਆਪਸ ਵਿਚ ਟੱਕਰ ਹੋਈ। ਇਸ ਦੌਰਾਨ ਛੇ ਲੋਕਾਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਥੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤੇਜ਼ ਰਫ਼ਤਾਰ ਵਾਹਨ ਸੜਕ ‘ਤੇ ਫਿਸਲ ਗਏ।
ਖ਼ਬਰਾਂ ਮੁਤਾਬਕ ਵਾਹਨਾਂ ਦੇ ਟਕਰਾਉਣ ਕਾਰਨ ਸੜਕ ‘ਤੇ ਕਬਾੜ ਵਾਂਗ ਢੇਰ ਲੱਗ ਗਿਆ। ਇਹਨਾਂ ਵਾਹਨਾਂ ਵਿਚ ਛੋਟੀਆਂ ਕਾਰਾਂ, ਐਸਯੂਵੀ, 18 ਪਹੀਏ ਵਾਲੇ ਟਰੱਕ ਅਤੇ ਹੋਰ ਵਾਹਨ ਸ਼ਾਮਲ ਸਨ।
ਫਾਇਰ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਵਾਹਨਾਂ ਦੇ ਢੇਰ ਹੇਠ ਦੱਬੇ ਹੋਏ ਸਨ। ਸਾਰੀਆਂ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਇਸ ਭਿਆਨਕ ਟੱਕਰ ਦੇ ਦ੍ਰਿਸ਼ਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਜਾਰੀ ਕੀਤਾ ਗਿਆ। ਤਸਵੀਰਾਂ ਵਿਚ ਗੱਡੀਆਂ ਇਕ ਦੂਜੇ ਦੇ ਉੱਪਰ ਚੜੀਆਂ ਦਿਖਾਈ ਦੇ ਰਹੀਆਂ ਹਨ।
ਸਥਾਨਕ ਮੀਡੀਆ ਅਨੁਸਾਰ 30 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

डोनाल्ड ट्रम्प ने मैट गेट्ज़ को अटॉर्नी जनरल के रूप में चुना

ਡੋਨਾਲਡ ਟਰੰਪ 2020 ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ

ट्रम्प ने नए मंत्रिमंडल से दो प्रमुख MAGA हस्तियों को आश्चर्यजनक रूप से हटाया: 'मैं आमंत्रित नहीं करूंगा...'

ਡੋਨਾਲਡ ਟਰੰਪ ਹੋਣਗੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ

अमेरिकी चुनाव 2024 : ट्रंप और हैरिस के बीच कांटे की टक्कर में 82 मिलियन लोगों ने डाला शुरुआती वोट 

अमेरिकी चुनाव 2024 लाइव: हैरिस, ट्रंप ने अभियान के अंतिम सप्ताह में स्विंग राज्यों का दौरा शुरू किया

गुरपतवंत पन्नू मामले में अमेरिका ने भारतीय राजनयिकों को निष्कासित किया? विदेश विभाग ने दी प्रतिक्रिया

जो बिडेन ने व्हाइट हाउस में मनाई दिवाली, कमला हैरिस की तारीफ की: 'मुझे गर्व है कि...'

ਅਮਰੀਕਾ ਵਿੱਚ ਜਿੱਤ ਦੇ ਜਸ਼ਨ ਵਿੱਚ ਗੋਲੀਬਾਰੀ, 3 ਲੋਕਾਂ ਦੀ ਮੌਤ

अमेरिका ने पाकिस्तान के मिसाइल कार्यक्रम का समर्थन करने वाली चीनी कंपनियों पर प्रतिबंध लगाया

 
 
 
 
Subscribe