12 ਤੋਂ 3 ਵਜੇ ਅਜ਼ਾਦ ਗਰੁੱਪ ਦੇ ਸਾਰੇ ਦਫ਼ਤਰ ਰਹਿਣਗੇ ਬੰਦ
ਐਸ.ਏ.ਐਸ ਨਗਰ : ਅਜ਼ਾਦ ਗਰੁੱਪ ਦੇ ਮੁੱਖ ਬੁਲਾਰੇ ਸ. ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਆਜ਼ਾਦ ਗਰੁੱਪ ਦੇ ਸਮੁੱਚੇ ਉਮੀਦਵਾਰ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ 6 ਫਰਵਰੀ ਨੂੰ ਦਿੱਤੀ 'ਚੱਕਾ ਜਾਮ' ਦੀ ਕਾਲ ਦਾ ਸਮਰਥਨ ਕਰਦੇ ਹਨ।
ਉਹਨਾਂ ਕਿਹਾ ਕਿ ਚੱਕਾ ਜਾਮ ਦੀ ਹਮਾਇਤ ਕਰਦਿਆਂ ਆਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ 6 ਫ਼ਰਵਰੀ ਨੂੰ ਆਪਣੇ ਸਾਰੇ ਚੋਣ ਦਫਤਰ 12 ਵਜੇ ਤੋਂ 3 ਵਜੇ ਤੱਕ ਬੰਦ ਰੱਖਣਗੇ ਅਤੇ ਇਸ ਸਮੇਂ ਦੌਰਾਨ ਅਜ਼ਾਦ ਗਰੁੱਪ ਵਲੋਂ ਚੋਣ ਪ੍ਰਚਾਰ ਵੀ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅਸੀਂ ਕਿਸਾਨ ਅਤੇ ਕਿਸਾਨੀ ਨਾਲ ਜੁੜੇ ਹੋਏ ਹਾਂ ਇਸ ਲਈ ਅਸੀਂ ਸ਼ੁਰੂ ਤੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਆ ਰਹੇ ਹਾਂ।