ਜੰਮੂ : ਪਹਿਲਾਂ ਅਤਿਵਾਦੀ ਸਰਹਦੋਂ ਪਾਰ ਆ ਕੇ ਖਿਲਾਰਾ ਪਾਉਂਦੇ ਸਨ ਹੁਣ ਉਹ ਚੀਜ ਸਰਹੱਦ ਪਾਰ ਕਰ ਆਈ ਹੈ ਜਿਸ ਨੂੰ ਕਾਬੂ ਕਰਨਾ ਕੁੱਝ ਔਖਾ ਹੈ। ਜੰਮੂ ਸ਼ਹਿਰ ਨਾਲ ਲੱਗਦੇ ਕਈ ਖੇਤਰਾਂ ’ਚ ਵੀਰਵਾਰ ਨੂੰ ਪਾਕਿਸਤਾਨੀ ਮੋਬਾਈਲ ਟਾਵਰ ਦੇ ਸਿਗਨਲ ਮਿਲਣ ਨਾਲ ਹੜਕੰਪ ਮਚ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਸਿਗਨਲ ਵਾਲੇ ਇਲਾਕਿਆਂ ’ਚ ਅਲਰਟ ਜਾਰੀ ਕਰ ਦਿੱਤਾ ਹੈ। ਪੁਲਿਸ ਟੀਮਾਂ ਸਬੰਧਿਤ ਖੇਤਰਾਂ ’ਚ ਪਹੁੰਚ ਗਈਆਂ ਹਨ। ਬਨਤਾਲਾਬ ਦੇ ਭਰਤ ਨਗਰ ਖੇਤਰ ’ਚ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪੁਲਿਸ Retired Assistant, ਸਬ ਇੰਸਪੈਕਟਰ ਤੇ ਕਸ਼ਮੀਰ ਦੇ ਅਨੰਤਨਾਗ ਦੇ ਵਾਸੀ ਦੇ ਘਰ ’ਚ ਪਰਿਵਾਰ ਦੇ ਮੈਂਬਰਾਂ ਦੇ ਮੋਬਾਈਲ ਫੋਨ ਤੇ ਲੈਪਟਾਪ ਦੀ ਜਾਂਚ ਕੀਤੀ ਤਾਂ ਕੁਝ ਨਹੀਂ ਮਿਲਿਆ।
ਸੂਤਰਾਂ ਅਨੁਸਾਰ ਪੂਰੇ ਜੰਮੂ ਸ਼ਹਿਰ ’ਚ ਪੁਲਿਸ ਜਾਂਚ ਕਰ ਰਹੇ ਹੈ ਤੇ ਇਸ ਤੋਂ ਇਲਾਵਾ ਮੋਬਾਈਲ ਟੀਮਾਂ ਨੂੰ ਸਤਰਕ ਰਹਿਣ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਦੇ ਆਲਾ ਅਧਿਕਾਰੀ ਇਸ ਤੋਂ ਇਨਕਾਰ ਵੀ ਨਹੀਂ ਕਰ ਰਹੇ ਕਿ ਜੰਮੂ ਸ਼ਹਿਰ ’ਚ ਅੱਤਵਾਦ ਜਾਂ ਫਿਰ ਇਨ੍ਹਾਂ ਦੇ ਮਦਦਗਾਰ ਛਿਪੇ ਹੋ ਸਕਦੇ ਹਨ। ਉੱਥੇ ਹੀ ਸਬ ਡਿਵੀਜਨਲ ਪੁਲਿਸ ਅਫ਼ਸਰ ਦੋਮਾਨਾ ਕੈਸ਼ਿਨ ਕੌਲ (Sub Divisional Police Officer Domana Kaushin Kaul) ਦਾ ਕਹਿਣਾ ਹੈ ਕਿ ਇਲਾਕੇ ’ਚ ਕੋਈ ਵੀ ਸੁਰਾਗ ਨਾ ਮਿਲਣ ’ਤੇ ਤਲਾਸ਼ੀ ਮੁਹਿੰਮ ਬੰਦ ਕਰ ਦਿੱਤੀ ਗਈ ਹੈ।