ਐਸ.ਏ.ਐਸ ਨਗਰ : ਅਜ਼ਾਦ ਗਰੁੱਪ ਦੇ 3 ਹੋਰ ਉਮੀਦਵਾਰਾਂ ਵੱਲੋਂ ਬੜੇ ਹੀ ਸਾਦੇ ਢੰਗ ਨਾਲ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ। ਕਾਗਜ਼ ਦਾਖਲ ਕਰਨ ਵਾਲਿਆਂ ਵਿੱਚ ਅਜ਼ਾਦ ਗਰੁੱਪ ਵੱਲੋਂ ਵਾਰਡ ਨੰਬਰ 22 ਤੋਂ ਤਰੁਨਜੀਤ ਸਿੰਘ, ਵਾਰਡ ਨੰਬਰ 13 ਤੋਂ ਰਮਨਦੀਪ ਕੌਰ ਅਤੇ ਵਾਰਡ ਨੰਬਰ 41 ਤੋਂ ਨੀਲਮ ਦੇਵੀ ਸ਼ਾਮਲ ਹਨ। ਇਸ ਮੌਕੇ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਲੜਾਈ ਲੜ ਰਹੇ ਹਨ, ਇਸ ਕਰਕੇ ਅਜਿਹੇ ਮੌਕੇ 'ਤੇ ਢੋਲ ਧਮੱਕੇ ਅਤੇ ਜਸ਼ਨ ਮਨਾ ਕੇ ਕਾਗਜ਼ ਦਾਇਰ ਕਰਨੇ ਸ਼ੋਭਾ ਨਹੀਂ ਦਿੰਦਾ।
ਕਾਗਜ਼ ਭਰਨ ਵਾਲੇ ਉਮੀਦਵਾਰਾਂ ਨੇ ਕਿਹਾ ਕਿ ਉਹ ਸਿਰਫ਼ ਵਿਕਾਸ ਦੇ ਮੁੱਦੇ 'ਤੇ ਹੀ ਚੋਣਾਂ ਲੜ ਰਹੇ ਹਨ ਅਤੇ ਅਜ਼ਾਦ ਗਰੁੱਪ ਦਾ ਟੀਚਾ ਮੁਹਾਲੀ ਦਾ ਵਿਕਾਸ ਹੈ। ਉਹਨਾਂ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ 14 ਫ਼ਰਵਰੀ ਨੂੰ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਮੁਹਾਲੀ ਦਾ ਵਿਕਾਸ ਵੱਧ ਤੋਂ ਵੱਧ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜਿੱਤਣ ਉਪਰੰਤ ਅਜ਼ਾਦ ਗਰੁੱਪ ਦੀ ਸਾਰੀ ਟੀਮ ਮੁਹਾਲੀ ਨੂੰ ਸਭ ਤੋਂ ਖੂਬਸੂਰਤ ਸ਼ਹਿਰ ਬਣਾਵੇਗੀ।