Friday, November 22, 2024
 

ਰਾਸ਼ਟਰੀ

ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਬਾਹਰ ਹੋਏ ਧਮਾਕੇ ਦੀ ਜੈਸ਼-ਉਲ-ਹਿੰਦ ਨੇ ਲਈ ਜ਼ਿੰਮੇਵਾਰੀ 😯💣

January 31, 2021 09:50 AM

ਨਵੀਂ ਦਿੱਲੀ : ਦਿੱਲੀ ’ਚ ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਜੈਸ਼-ਉਲ-ਹਿੰਦ ਸੰਗਠਨ ਨੇ ਲਈ ਹੈ। ਇਸ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੀ ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਨੇੜੇ ਧਮਾਕਾ ਕਰਵਾਇਆ ਹੈ। ਇਕ ਮੋਬਾਈਲ ਐਪ ਟੈਲੀਗ੍ਰਾਮ ਦੇ ਸੰਦੇਸ਼ ਰਾਹੀਂ ਇਸ ਗੱਲ ਦੀ ਪੁਸ਼ਟੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।
ਖ਼ੁਫੀਆਂ ਏਜੰਸੀਆਂ ਨੇ ਟੈਲੀਗ੍ਰਾਮ ’ਤੇ ਇਕ ਚੈਟ ਦੇਖਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸਰਬ ਸ਼ਕਤੀਮਾਨ ਅੱਲ੍ਹਾ ਦੀ ਕ੍ਰਿਪਾ ਅਤੇ ਮਦਦ ਨਾਲ ਜੈਸ਼-ਉਲ-ਹਿੰਦ ਦੇ ਸੈਨਿਕ ਦਿੱਲੀ ਦੇ ਇਕ ਹਾਈ ਸਕਿਓਰਿਟੀ ਇਲਾਕੇ ਵਿਚ ਘੁਸਪੈਠ ਕਰਨ ਅਤੇ ਆਈ. ਈ. ਡੀ. ਹਮਲੇ ਨੂੰ ਅੰਜ਼ਾਮ ਦੇ ਸਕੇ। ਸੰਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਦੀ ਇਕ ਲੜੀ ਦੀ ਸ਼ੁਰੂਆਤ ਹੈ, ਜੋ ਪ੍ਰਮੁੱਖ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਏਗਾ ਅਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਅੱਤਿਆਚਾਰਾਂ ਦਾ ਬਦਲਾ ਲਵੇਗਾ।
ਰਾਜਧਾਨੀ ਦੇ ਪਾਸ਼ ਇਲਾਕੇ ’ਚ ਸਥਿਤ ਇਜਰਾਇਲੀ ਸਫ਼ਾਰਤਖ਼ਾਨੇ ਕੋਲ ਹੋਏ ਧਮਾਕੇ ਦੇ ਮਾਮਲੇ ’ਚ ਪੁਲਿਸ ਨੂੰ ਅਹਿਮ ਸੁਰਾਗ ਦੇ ਤੌਰ ’ਤੇ ਇਕ ਚਿੱਠੀ ਅਤੇ ਸੀ.ਸੀ.ਟੀ.ਵੀ. ਫੁਟੇਜ ’ਚ 2 ਸ਼ੱਕੀਆਂ ਬਾਰੇ ਪਤਾ ਲੱਗਾ ਹੈ। ਚਿੱਠੀ ’ਚ ਵਿਸਫੋਟ ਨੂੰ ਟਰੇਲਰ ਦਸਿਆ ਗਿਆ ਹੈ। ਇਸ ਚਿੱਠੀ ’ਚ ਇਰਾਨੀ ਫ਼ੌਜ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਨ ਦੇ ਪਰਮਾਣੂ ਵਿਗਿਆਨੀ ਡਾ. ਮੋਹਸੀਨ ਫਖਰੀਜਦਾ ਦਾ ਨਾਂ ਲਿਖਿਆ ਹੈ।
ਚਿੱਠੀ ਤੋਂ ਇਲਾਵਾ ਹਾਦਸੇ ਵਾਲੀ ਜਗ੍ਹਾ ਤੋਂ ਮਿਲੇ ਸੀ.ਸੀ.ਟੀ.ਵੀ. ਫੁਟੇਜ ਅਤੇ ਦਿੱਲੀ ਪੁਲਿਸ ਦੀ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਵਿਸਫੋਟ ਤੋਂ ਪਹਿਲਾਂ 2 ਸ਼ੱਕੀ ਹਾਦਸੇ ਵਾਲੀ ਜਗ੍ਹਾ ਆਏ ਸਨ। ਦਿੱਲੀ ਪੁਲਿਸ ਨੇ ਕੈਬ ਦੀ ਪਛਾਣ ਕਰ ਲਈ ਹੈ ਅਤੇ ਚਾਲਕ ਤੋਂ ਪੁਛਗਿੱਛ ਕਰ ਕੇ ਦੋਹਾਂ ਸ਼ੱਕੀਆਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ।

 

Have something to say? Post your comment

 
 
 
 
 
Subscribe