Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਚੰਡੀਗੜ੍ਹ / ਮੋਹਾਲੀ

ਜਿੱਤਣ ਉਪਰੰਤ ਮੁਹਾਲੀ ਨੂੰ ਬਣਾਵਾਂਗੇ ਨਮੂਨੇ ਦਾ ਸ਼ਹਿਰ: ਅਜ਼ਾਦ ਗਰੁੱਪ 👍

January 30, 2021 05:13 PM

-ਅਜ਼ਾਦ ਗਰੁੱਪ ਵਲੋਂ ਸਾਦੇ ਢੰਗ ਨਾਲ ਦਾਖਲ ਕੀਤੇ ਗਏ ਕਾਗਜ਼

-ਅਸੀਂ ਕਿਸਾਨੀ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਹਾਂ: ਕੁਲਵੰਤ ਸਿੰਘ

ਐਸ.ਏ.ਐਸ ਨਗਰ : ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਸਮੇਤ ਅਜ਼ਾਦ ਗਰੁੱਪ ਦੇ 40 ਉਮੀਦਵਾਰਾਂ ਵੱਲੋਂ ਬੜੇ ਹੀ ਸਾਦੇ ਢੰਗ ਨਾਲ ਨਾਮਜ਼ਦਗੀ ਪੱਤਰ ਦਾਇਰ ਕੀਤੇ। ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਲੜਾਈ ਲੜ ਰਹੇ ਹਨ, ਇਸ ਕਰਕੇ ਅਜਿਹੇ ਮੌਕੇ ਤੇ ਢੋਲ ਧਮੱਕੇ ਅਤੇ ਜਸ਼ਨ ਮਨਾ ਕੇ ਕਾਗਜ਼ ਦਾਇਰ ਕਰਨੇ ਸ਼ੋਭਾ ਨਹੀਂ ਦੇਂਦਾ। ਉਹਨਾਂ ਕਿਹਾ ਕਿ ਅਜ਼ਾਦ ਗਰੁੱਪ ਦਾ ਹਰ ਮੈਂਬਰ ਕਿਸਾਨਾਂ ਦੇ ਇਸ ਸੰਘਰਸ਼ ਦੀ ਦਿਲੋਂ ਹਮਾਇਤ ਕਰਦਾ ਹੈ। 
ਸ. ਕੁਲਵੰਤ ਸਿੰਘ ਨੇ ਕਿਹਾ ਕਿ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਬੇਦਾਗ ਹਨ ਅਤੇ ਉਹ ਸਿਰਫ਼ ਵਿਕਾਸ ਦੇ ਮੁੱਦੇ 'ਤੇ ਹੀ ਚੋਣਾਂ ਲੜ ਰਹੇ ਹਨ। ਉਹਨਾਂ ਵਾਸੀਆਂ ਵਾਸੀਆਂ ਨੂੰ ਅਪੀਲ ਕੀਤੀ ਕਿ 14 ਫ਼ਰਵਰੀ ਨੂੰ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਮੁਹਾਲੀ ਦਾ ਵਿਕਾਸ ਪਿਛਲੇ 5 ਸਾਲਾਂ ਨਾਲੋਂ ਵੀ ਵੱਧ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜਿੱਤਣ ਉਪਰੰਤ ਅਜ਼ਾਦ ਗਰੁੱਪ ਦੀ ਸਾਰੀ ਟੀਮ ਮੁਹਾਲੀ ਨੂੰ ਸਭ ਤੋਂ ਖੂਬਸੂਰਤ ਸ਼ਹਿਰ ਬਣਾਵੇਗੀ।

ਅੱਜ ਆਜ਼ਾਦ ਗਰੁੱਪ ਵਲੋਂ ਵਾਰਡ ਨੰਬਰ 4 ਤੋਂ ਅਤੁਲ ਸ਼ਰਮਾ, ਵਾਰਡ ਨੰਬਰ 6 ਤੋਂ ਹਰਜੀਤ ਕੌਰ, ਵਾਰਡ ਨੰਬਰ 7 ਤੋਂ ਮਨਜੀਤ ਕੌਰ, ਵਾਰਡ ਨੰਬਰ 8 ਤੋਂ ਇੰਦਰਜੀਤ ਸਿੰਘ ਖੋਖਰ, ਵਾਰਡ ਨੰਬਰ 9 ਤੋਂ ਸਰਬਜੀਤ ਕੌਰ, ਵਾਰਡ ਨੰਬਰ 10 ਤੋਂ ਪਰਮਜੀਤ ਸਿੰਘ ਕਾਹਲੋਂ, ਵਾਰਡ ਨੰਬਰ 11 ਤੋਂ ਭੁਪਿੰਦਰ ਪਾਲ ਕੌਰ, ਵਾਰਡ ਨੰਬਰ 14 ਤੋਂ ਜਗਤਾਰ ਸਿੰਘ ਕੁੰਭੜਾ, ਵਾਰਡ ਨੰਬਰ 16 ਤੋਂ ਬੀ.ਐਨ. ਕੋਟਨਾਲਾ, ਵਾਰਡ ਨੰਬਰ 18 ਤੋਂ ਉਪਿੰਦਰ ਪ੍ਰੀਤ ਕੌਰ ਗਿੱਲ, ਵਾਰਡ ਨੰਬਰ 19 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 20 ਤੋਂ ਗੱਜਣ ਸਿੰਘ, ਵਾਰਡ ਨੰਬਰ 21 ਤੋਂ ਅੰਜਲੀ ਸਿੰਘ, ਵਾਰਡ ਨੰਬਰ 23 ਤੋਂ ਦਿਲਪ੍ਰੀਤ ਕੌਰ ਵਾਲੀਆ, ਵਾਰਡ ਨੰਬਰ 24 ਤੋਂ ਚੰਨਣ ਸਿੰਘ, ਵਾਰਡ ਨੰਬਰ 26 ਤੋਂ ਰਵਿੰਦਰ ਸਿੰਘ ਕੁੰਭੜਾ, ਵਾਰਡ ਨੰਬਰ 27 ਤੋਂ ਸੋਨੂੰ ਸੋਢੀ, ਵਾਰਡ ਨੰਬਰ 28 ਤੋਂ ਰਮਨਪ੍ਰੀਤ ਕੌਰ ਕੁੰਭੜਾ, ਵਾਰਡ ਨੰਬਰ 29 ਤੋਂ ਰਜਿੰਦਰ ਕੌਰ ਕੁੰਬੜਾ, ਵਾਰਡ ਨੰਬਰ 30 ਤੋਂ ਜਸਬੀਰ ਕੌਰ ਅਤਲੀ, ਵਾਰਡ ਨੰਬਰ 31 ਤੋਂ ਰਜਨੀ ਗੋਇਲ, ਵਾਰਡ ਨੰਬਰ 32 ਤੋਂ ਸੁਰਿੰਦਰ ਸਿੰਘ ਰੋਡਾ, ਵਾਰਡ ਨੰਬਰ 33 ਤੋਂ ਹਰਜਿੰਦਰ ਕੌਰ ਸੋਹਾਣਾ, ਵਾਰਡ ਨੰਬਰ 34 ਤੋਂ ਸੁਖਦੇਵ ਸਿੰਘ ਪਟਵਾਰੀ, ਵਾਰਡ ਨੰਬਰ 35 ਤੋਂ ਅਰੁਣਾ ਸ਼ਰਮਾ, ਵਾਰਡ ਨੰਬਰ 36 ਤੋਂ ਰੋਮੇਸ਼ ਪ੍ਰਕਾਸ਼ ਕਮਬੋਜ਼, ਵਾਰਡ ਨੰਬਰ 37 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 38 ਤੋਂ ਸਰਬਜੀਤ ਸਿੰਘ ਸਮਾਣਾ, ਵਾਰਡ ਨੰਬਰ 39 ਤੋਂ ਕਰਮਜੀਤ ਕੌਰ, ਵਾਰਡ ਨੰਬਰ 40 ਤੋਂ ਕਮਲਜੀਤ ਕੌਰ, ਵਾਰਡ ਨੰਬਰ 42 ਤੋਂ ਕੁਲਵੰਤ ਸਿੰਘ, ਵਾਰਡ ਨੰਬਰ 44 ਤੋਂ ਬੀਰ ਸਿੰਘ ਬਾਜਵਾ, ਵਾਰਡ ਨੰਬਰ 45 ਤੋਂ ਡਾਕਟਰ ਉਮਾ ਸ਼ਰਮਾ, ਵਾਰਡ ਨੰਬਰ 46 ਤੋਂ ਸਵਰਨ ਸਿੰਘ, ਵਾਰਡ ਨੰਬਰ 47 ਤੋਂ ਮੋਨਿਕਾ ਸ਼ਰਮਾ, ਵਾਰਡ ਨੰਬਰ 48 ਤੋਂ ਰਜਿੰਦਰ ਪ੍ਰਸ਼ਾਦ ਸ਼ਰਮਾ, ਵਾਰਡ ਨੰਬਰ 49 ਤੋਂ ਹਰਜਿੰਦਰ ਕੌਰ ਅਤੇ ਵਾਰਡ ਨੰਬਰ 50 ਤੋਂ ਗੁਰਮੀਤ ਕੌਰ ਨੇ ਕਾਗਜ਼ ਦਾਖਲ ਕੀਤੇ।

 

Have something to say? Post your comment

Subscribe