ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਅਤਿ ਸੁਰੱਖਿਅਤ ਲੁਟੀਅਨ ਜ਼ੋਨ ਇਲਾਕੇ ਦੇ ਡਾ. ਏਪੀਜੇ ਅਬਦੁਲ ਕਲਾਮ ਰੋਡ 'ਤੇ ਸਥਿਤ ਇਜ਼ਰਾਇਲੀ ਦੂਤਘਰ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਦਿੱਲੀ ਪੁਲਿਸ ਨੂੰ ਕਈ ਸਬੂਤ ਵੀ ਮਿਲੇ ਹਨ ਜਿਸ ਤੋਂ ਬਾਅਦ ਇਹ ਲਗਪਗ ਸਾਫ਼ ਹੋ ਗਿਆ ਹੈ ਕਿ ਇਜ਼ਰਾਇਲੀ ਦੂਤਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਧਮਾਕਾ ਕੀਤਾ ਗਿਆ ਸੀ। ਅਮੋਨੀਅਮ ਨਾਈਟ੍ਰੇਟ ਨਾਲ ਧਮਾਕਾ ਕੀਤਾ ਗਿਾ ਸੀ। ਅਧਿਕਾਰੀਆਂ ਨੂੰ ਮੌਕੇ ਤੋਂ ਇਕ ਚਿੱਠੀ ਤੇ ਅੱਧ ਸੜਿਆ ਗੁਲਾਬੀ ਦੁਪੱਟਾ ਮਿਲਿਆ ਹੈ। ਚਿੱਠੀ 'ਚ ਲਿਖਿਆ ਹੈ, ਟੂ ਦ ਇਜ਼ਰਾਇਲੀ ਅੰਬੈਸਡਰ ਯਾਨੀ ਪੱਤਰ ਇਜ਼ਰਾਇਲੀ ਅੰਬੈਸਡਰ ਦੇ ਨਾਂ ਲਿਖਿਆ ਹੈ।
ਮੀਡੀਆ ਰਿਪੋਰਟਸ ਮੁਤਾਬਿਕ, ਚਿੱਠੀ 'ਚ ਦਿੱਲੀ ਦੇ ਇਸ ਧਮਾਕੇ ਨੂੰ ਟ੍ਰੇਲਰ ਦੱਸਿਆ ਗਿਆ ਹੈ ਤੇ ਕਾਸਿਲ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜਨਵਰੀ 'ਚ ਅਮਰੀਕਾ ਨੇ ਬਗ਼ਦਾਦ ਏਅਰਪੋਰਟ 'ਤੇ ਏਅਰ ਸਟ੍ਰਾਈਕ ਕਰ ਕੇ ਈਰਾਨ ਦੀ ਏਲਿਟ ਫੋਰਸ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਇਆ ਸੀ। ਇਰਾਨੀ ਨੇ ਇਸ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਉੱਥੇ ਹੀ ਸ਼ਨਿਚਰਵਾਰ ਸਵੇਰੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਇਜ਼ਰਾਈਲ ਦੂਤਘਰ (Israeli Embassy) ਦੇ ਬਾਹਰ ਮੌਜੂਦ ਹੈ, ਜਿੱਥੇ ਸ਼ੁੱਕਰਵਾਰ ਸ਼ਾਮ ਨੂੰ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਸੀ। ਇਸ ਧਮਾਕੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ, ਪਰ ਦੂਤਘਰ ਦੇ ਸਾਹਮਣੇ ਖੜ੍ਹੀਆਂ ਪੰਜ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਭਾਰਤ ਤੇ ਇਜ਼ਰਾਈਲ ਸਰਕਾਰ ਅਲੱਗ-ਅਲੱਗ ਪੱਧਰਾਂ 'ਤੇ ਸੰਪਰਕ 'ਚ ਹੈ। ਕਿਹਾ ਜਾ ਰਿਹਾ ਹੈ ਕਿ ਇਜ਼ਰਾਈਲ ਦੀ ਜਾਂਚ ਏਜੰਸੀ ਦਿੱਲੀ ਪੁਲਿਸ ਦੀ ਮਦਦ ਕਰੇਗੀ। ਇਸ ਦੌਰਾਨ, ਇਕ ਹੋਰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦਿੱਲੀ ਪੁਲਿਸ ਨੇ ਇਕ ਸੀਸੀਟੀਵੀ ਫੁਟੇਜ ਹਾਸਲ ਕੀਤੀ ਹੈ ਜਿਸ ਵਿਚ ਇਕ ਕੈਬ ਨਜ਼ਰ ਆ ਰਹੀ ਹੈ। ਕੈਬ 'ਚੋਂ ਦੋ ਸ਼ੱਕ ਉਤਰਤੇ ਨਜ਼ਰ ਆਆਏ ਹਨ। ਪੁਲਿਸ ਨੇ ਕੈਬ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਡਰਾਈਵਰ ਤੋਂ ਪੁੱਛਗਿੱਛ ਕਰ ਕੇ ਸ਼ੱਕੀਆਂ ਦਾ ਸਕੈੱਚ ਬਣਾਇਆ ਜਾ ਰਿਹਾ ਹੈ।
ਇਸ ਵਾਰਦਾਤ ਨੂੰ ਭਾਰਤ-ਇਜ਼ਰਾਈਲ ਕੂਟਨੀਤਕ ਰਿਸ਼ਤਿਆਂ ਦੀ 29ਵੀਂ ਵਰ੍ਹੇਗੰਢ 'ਤੇ ਅੰਜਾਮ ਦਿੱਤਾ ਗਿਆ। ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਘੱਟ ਸਮਰੱਥਾ ਵਾਲੇ ਬੰਬ (ਲੋ ਇੰਟੈਂਸਿਟੀ ਇੰਪ੍ਰੋਵਾਈਜ਼ਡ ਡਿਵਾਈਸ) ਨਾਲ ਧਮਾਕਾ ਕੀਤਾ ਗਿਆ ਸੀ। ਇਸ ਨੂੰ ਲਿਕਵਿਡ ਪਦਾਰਥ ਦੀ ਕੇਨੀ 'ਚ ਬਣਾਇਆ ਗਿਆ ਸੀ।
ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਧਮਾਕੇ ਪਿੱਛੇ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਨਾਲ ਹੀ ਕੇਂਦਰੀ ਖ਼ੁਫਿਆ ਏਜੰਸੀਆਂ ਵੀ ਜਾਂਚ ਵਿਚ ਜੁੱਟ ਗਈਆਂ ਹਨ। ਧਮਾਕੇ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਬੀ ਅਸ਼ਕੇਨਾਜੀ ਨਾਲ ਗੱਲਬਾਤ ਕੀਤੀ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੇ ਦੂਤਘਰ ਮੁਲਾਜ਼ਮਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ।