ਮੁਹਾਲੀ ਸ਼ਹਿਰ ਨੂੰ ਕੇਂਦਰ ਵਲੋਂ "ਖੁਲ੍ਹੇ 'ਚ ਸ਼ੌਚ ਮੁਕਤ" ਘੋਸ਼ਿਤ ਕਰਨ ਤੇ ਮੁਹਾਲੀ ਵਾਸੀਆਂ ਨੂੰ ਬਹੁਤ-ਬਹੁਤ ਵਧਾਈ
ਐਸ.ਏ.ਐਸ ਨਗਰ : ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਜ਼ਾਦ ਗਰੁੱਪ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਉਂਦਿਆਂ ਘਰ-ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿਸ ਤਹਿਤ ਸਾਬਕਾ ਮੇਅਰ ਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਵਾਰਡ ਨੰਬਰ 50 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਗੁਰਮੀਤ ਜੌਰ ਦੇ ਦਫਤਰ ਦੇ ਉਦਘਾਟਨ ਕਰਦਿਆਂ ਮੁਹਾਲੀ ਦੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਉਹ ਜਿੱਤਣ ਉਪਰੰਤ ਪਿਛਲੇ ਪੰਜ ਸਾਲਾਂ ਦੀ ਤਰਜ਼ 'ਤੇ ਸ਼ਹਿਰ ਦਾ ਵਿਕਾਸ ਕਰਨਗੇ। ਉਹਨਾਂ ਕਿਹਾ ਕਿ ਪਿਛਲੇ 5 ਸਾਲਾਂ ਦੇ ਕਾਰਜਕਾਲ ਦੌਰਾਨ ਉਹਨਾਂ ਨੇ ਸਿਆਸਤ ਤੋਂ ਉਪਰ ਉੱਠ ਕੇ ਹਰ ਇਕ ਮੁਹਾਲੀ ਨਿਵਾਸੀ ਦੀ ਜ਼ਿੰਦਗੀ ਦੀ ਬੇਹਤਰੀ ਲਈ ਕੰਮ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਮੁਹਾਲੀ ਅੱਜ ਪੰਜਾਬ ਦੇ ਸਭ ਤੋਂ ਵਧੀਆ ਸ਼ਹਿਰਾਂ 'ਚੋਂ ਇਕ ਹੈ।
ਕੇਂਦਰ ਸਰਕਾਰ ਦੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਨਗਰ ਨਿਗਮ ਮੁਹਾਲੀ ਨੂੰ "ਖੁਲ੍ਹੇ ਵਿਚ ਸ਼ੌਚ ਮੁਕਤ" ਹੋਣ ਦੀ ਓ.ਡੀ.ਐਫ. ਪਲੱਸ ਪਲੱਸ ਦਾ ਦਰਜਾ ਮਿਲਣ ਤੇ ਉਹਨਾਂ ਮੁਹਾਲੀ ਵਾਸੀਆਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਓਹਨਾਂ ਦਾ ਸੁਪਨਾ ਰਿਹਾ ਹੈ ਕਿ ਮੁਹਾਲੀ ਦਾ ਨਾਮ ਪੂਰੀ ਦੁਨੀਆ ਦੇ ਚੋਟੀ ਦੇ ਸ਼ਹਿਰਾਂ 'ਚ ਸ਼ੁਮਾਰ ਹੋਵੇ ਅਤੇ ਪਿਛਲੇ 5 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਓਹਨਾਂ ਨੇ ਮੁਹਾਲੀ ਨੂੰ ਖੁਲ੍ਹੇ 'ਚ ਸ਼ੌਚ ਮੁਕਤ ਕਰਨ ਲਈ ਜੋ ਕਦਮ ਉਠਾਏ ਸਨ, ਓਹਨਾਂ ਦੇ ਸਿੱਟੇ ਵਜੋਂ ਮੁਹਾਲੀ ਨੂੰ ਅੱਜ ਇਹਨਾਂ ਵੱਡਾ ਮਾਣ ਮਿਲਿਆ ਹੈ।
ਪਿਛਲੇ 5 ਸਾਲਾਂ ਦੌਰਾਨ ਮੁਹਾਲੀ ਦੇ ਹਰ ਇਕ ਪਾਰਕ 'ਚ ਬਾਥਰੂਮ ਬਨਾਉਣ ਦੇ ਨਾਲ ਟੈਕਨੋਲੋਜੀ ਦੀ ਮਦਦ ਨਾਲ ਇਹਨਾਂ ਪਬਲਿਕ ਟਾਈਲੇਟਸ ਦੀ ਲੋਕੇਸ਼ਨ ਗੂਗਲ ਤੇ ਉਪਲਬਧ ਕਰਵਾਈ ਤਾਂ ਜੋ ਲੋਕਾਂ ਦੀ ਜ਼ਿੰਦਗੀ ਸੁਖਾਲ਼ੀ ਬਣ ਸਕੇ ਅਤੇ ਮੁਹਾਲੀ ਸ਼ਹਿਰ ਸਮੇਂ ਦੇ ਹਾਨ ਦਾ ਸ਼ਹਿਰ ਬਣ ਸਕੇ।
ਉਹਨਾਂ ਨੇ ਨੌਜਵਾਨਾਂ ਦੀ ਸਿਹਤ ਦਾ ਖਿਆਲ ਰੱਖਦਿਆਂ ਮੁਹਾਲੀ ਸ਼ਹਿਰ ਦੇ ਸਾਰੇ ਵਾਰਡਾਂ ਦੀਆਂ ਪਾਰਕਾਂ ਵਿੱਚ ਓਪਨ ਏਅਰ ਜਿੰਮ ਬਣਵਾਏ ਹਨ, ਜੋ ਬਹੁਤ ਹੀ ਵਧੀਆ ਕੁਆਲਿਟੀ ਦੇ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਪਾਰਕਾਂ ਵਿੱਚ ਬਹੁਤ ਵੀ ਵਧੀਆ ਕਿਸਮ ਦੇ ਝੂਲੇ ਲਗਾਏ ਗਏ ਹਨ। ਉਹਨਾਂ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੀ ਟੀਮ ਜਿੱਤਣ ਉਪਰੰਤ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਵੇਗੀ।