ਕੋਲਕਾਤਾ : BCCI ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਡਾਕਟਰਾਂ ਨੇ ਵੀਰਵਾਰ ਨੂੰ ਐਂਜੀਓਪਲਾਸਟੀ ਕੀਤੀ। ਇਥੇ ਨਿੱਜੀ ਹਸਪਤਾਲ ਦੇ ਇਕ ਅਧਿਕਾਰੀ ਨੇ ਕਿਹਾ ਕਿ 48 ਸਾਲਾ ਸਾਬਕਾ ਕ੍ਰਿਕਟ ਕਪਤਾਨ ਦੇ ਦਿਲ ਦੀਆਂ ਧਮਣੀਆਂ ਵਿਚਲੀ ਰੁਕਾਵਟ ਨੂੰ ਸਾਫ ਕਰਨ ਲਈ ਦੋ ਸਟੈਂਟ ਲਗਾਏ ਜਾਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਐਂਜੀਓਪਲਾਸਟੀ ਕਰਾਉਣ ਦਾ ਫੈਸਲਾ ਮੰਨੇ ਪ੍ਰਮੰਨੇ ਕਾਰਡੀਓਲੋਜਿਸਟ ਦੇਵੀ ਸ਼ੈੱਟੀ ਵੱਲੋਂ ਗਾਂਗੁਲੀ 'ਤੇ ਕੀਤੇ ਗਏ ਟੈਸਟਾਂ ਦੀਆਂ ਰਿਪੋਰਟਾਂ ਤੋਂ ਬਾਅਦ ਕੀਤਾ।