ਮੁਕਤਸਰ : ਦਿੱਲੀ 'ਚ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਮੁਕਤਸਰ ਦੇ ਕਿਸਾਨ ਦੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਖਬਰ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਰਕੰਦੀ ਦਾ ਰਹਿਣ ਵਾਲਾ ਯਾਦਵਿੰਦਰ ਸਿੰਘ ਬੀਤੀ ਰਾਤ ਟਰੈਕਟਰ ਪਰੇਡ ਤੋਂ ਘਰ ਪਰਤ ਰਿਹਾ ਸੀ। ਹਰਿਆਣਾ ਦੇ ਹਿਸਾਰ 'ਚ ਉਸ ਦੇ ਟਰੈਕਟਰ ਨਾਲ ਕੈਂਟਰ ਦੀ ਟੱਕਰ ਹੋ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ । ਮ੍ਰਿਤਕ ਮਾਪਿਆਂ ਦਾ ਇਕਲੌਤਾ ਲੜਕਾ ਸੀ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।