Friday, November 22, 2024
 

ਚੰਡੀਗੜ੍ਹ / ਮੋਹਾਲੀ

ਆਜ਼ਾਦ ਗਰੁੱਪ ਸਿਰਫ ਵਿਕਾਸ ਦੇ ਨਾਮ 'ਤੇ ਵੋਟਾਂ ਮੰਗ ਰਿਹਾ ਹੈ : ਕੁਲਵੰਤ ਸਿੰਘ

January 27, 2021 05:37 PM
ਮੁਹਾਲੀ ਦੇ ਲੋਕ ਪਾਰਟੀ ਨੂੰ ਨਹੀਂ 'ਕਿਰਦਾਰ ਦੇਖ ਕੇ ਵੋਟਾਂ ਪਾਉਣਗੇ 
 
 
ਮੁਹਾਲੀ : ਮੁਹਾਲੀ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁੱਖੀ  ਸਰਦਾਰ ਕੁਲਵੰਤ ਸਿੰਘ ਨੇ ਅੱਜ ਮੁਹਾਲੀ ਦੇ ਵਾਰਡ ਨੰਬਰ 31 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਰਜਨੀ ਗੋਇਲ ਦੇ ਚੋਣ ਦਫਤਰ ਦੇ ਉਦਘਾਟਨ ਕਰਦਿਆਂ  ਕਿਹਾ  ਕਿ ਆਜ਼ਾਦ ਗਰੁੱਪ ਸਿਰਫ ਵਿਕਾਸ ਦੇ ਨਾਮ 'ਤੇ ਹੀ ਵੋਟਾ ਮੰਗ ਰਿਹਾ ਹੈ ਅਤੇ ਵਿਕਾਸ ਦੇ ਨਾਮ ਦੇ  ਮੁੱਦੇ ਤੇ ਹੀ ਚੋਣਾਂ ਲੜ ਰਿਹਾ ਹੈ ।
 
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਦੇ ਚੋਣਾਂ ਦੌਰਾਨ ਉਹਨਾਂ ਨੇ ਮੁਹਾਲੀ ਸ਼ਹਿਰ ਦੇ ਵਿਚ ਵਿਕਾਸ ਦੇ ਅਨੇਕਾਂ ਕੰਮ ਕਰਵਾਏ ਹਨ ਜਦ ਕਿ ਕਾਂਗਰਸ ਪਾਰਟੀ ਦੇ ਲੀਡਰ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
ਸ. ਕੁਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਮੁਹਾਲੀ ਦੇ ਲੋਕ ਪੜ੍ਹੇ ਲਿਖੇ ਹਨ ਇਸ ਲਈ ਉਹ ਪਾਰਟੀ ਦੇਖ ਕੇ ਨਹੀਂ ਸਗੋਂ ਕਿਰਦਾਰ ਦੇਖ ਕੇ ਵੋਟਾਂ ਪਾਉਣਗੇ ।
ਉਹਨਾਂ ਨੇ ਮੁਹਾਲੀ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕੀ ਵੋਟਾਂ ਜਿੱਤਣ ਉਪਰੰਤ ਵਿਕਾਸ ਦੀ ਕੋਈ ਕਸਰ ਨਹੀਂ ਛੱਡਣਗੇ , ਅਤੇ ਮੋਹਾਲੀ ਨੂੰ ਨਮੂਨੇ ਦਾ ਸ਼ਹਿਰ ਬਨਾਉਣਗੇ ।
 
ਵਾਰਡ ਨੰਬਰ 31 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਰਜਨੀ ਗੋਇਲ ਦੇ ਦਫਤਰ ਦਾ ਉਦਘਾਟਨ ਕਰਦੇ ਹੋਏ ਸਾਬਕਾ ਮੇਅਰ  ਸ. ਕੁਲਵੰਤ  ਸਿੰਘ ।
 

Have something to say? Post your comment

Subscribe