ਨਵੀਂ ਦਿੱਲੀ : ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਦਿੱਲੀ ਦਾ ਤਾਪਮਾਨ ਅੱਠ ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਦਿੱਲੀ ਐੱਨਸੀਆਰ ’ਚ ਸੰਘਣੇ ਕੋਹਰੇ ਕਾਰਨ ਵਿਜ਼ੀਬਿਲਟੀ ਘੱਟ ਕੇ 300 ਮੀਟਰ ਤਕ ਪਹੁੰਚ ਗਈ। ਪੱਛਮੀ ਗੜਬੜ ਨੇ ਸਰਦੀ ਨਾਲ ਦਿੱਲੀ-ਐੱਨਸੀਆਰ ਵਾਲਿਆਂ ਨੂੰ ਥੋੜ੍ਹੀ ਰਾਹਤ ਪ੍ਰਦਾਨ ਕੀਤੀ ਹੈ।ਹਾਲਾਂਕਿ ਹਾਲੇ ਦਿੱਲੀ ’ਚ ਠੰਢ ਹੋਰ ਵੱਧਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ’ਚ ਸੋਮਵਾਰ ਤਕ ਨਿਊਨਤਮ ਤਾਪਮਾਨ ਫਿਰ ਤੋਂ ਚਾਰ ਡਿਗਰੀ ਸੈਲਸੀਅਸ ਤਕ ਹੇਠਾਂ ਜਾਣ ਵਾਲਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੀਆਂ ਪਹਾੜੀਆਂ ’ਚ ਬਰਫ਼ਬਾਰੀ ਹੋ ਰਹੀ ਹੈ। ਇਸ ਨਾਲ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਤਾਪਮਾਨ ਚਾਰ ਡਿਗਰੀ ਤਕ ਹੋ ਹੇਠਾਂ ਆਉਣ ਦੀ ਸੰਭਾਵਨਾ ਹੈ।
ਮੌਸਮ ਦੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਆਈਐੱਮਡੀ ਦੇ ਅਧਿਕਾਰੀ ਨੇ ਦੱਸਿਆ ਕਿ ਹੌਲੀ ਹਵਾਵਾਂ ਕਾਰਨ ਦਿੱਲੀ ’ਚ ਨਿਊਨਤਮ ਤਾਪਮਾਨ ਅੱਠ ਡਿਗਰੀ ਸੈਲਸੀਅਸ ਤੇ ਹਲਕੇ ਬੱਦਲ ਛਾਏ ਹੋਏ ਹਨ। ਸਕਾਈ ਮੇਟ ਮੁਤਾਬਕ ਸ਼ਨੀਵਾਰ ਨੂੰ ਉੱਤਰੀ ਪੰਜਾਬ ਤੇ ਉੱਤਰੀ ਹਰਿਆਣਾ ਤੇ ਚੰਡੀਗੜ੍ਹ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ, ਉੱਤਰੀ ਰਾਜਸਥਾਨ ਤੇ ਕੁਝ ਵੱਖ-ਵੱਖ ਹਿੱਸਿਆਂ ’ਚ ਬਹੁਤ ਸੰਘਣੇ ਕੋਹਰੇ ਦੀ ਸੰਭਾਵਨਾ ਜਤਾਈ ਗਈ ਹੈ।