ਮੁਹਾਲੀ ਦੇ ਲੋਕਾਂ ਨਾਲ ਕੁਲਵੰਤ ਸਿੰਘ ਦੀ ਪਰਿਵਾਰਕ ਸਾਂਝ : ਪਰਵਿੰਦਰ ਸਿੰਘ ਸੋਹਾਣਾ
ਮੋਹਾਲੀ : ਲੇਬਰਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਵਾਰਡ ਨੰਬਰ 32-33 'ਚ ਆਜ਼ਾਦ ਗਰੂਪ ਦੇ ਹੱਕ 'ਚ ਚੋਣ ਪ੍ਰਚਾਰ ਕਰਦੇ ਹੋਏ ਅੱਜ ਇਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਆਜ਼ਾਦ ਗਰੁੱਪ ਮੁਹਾਲੀ ਦੀਆਂ ਨਗਰ ਨਿਗਮ ਚੋਣਾਂ ਭਾਰੀ ਬਹੁਮਤ ਨਾਲ ਜਿੱਤੇਗਾ। ਉਹਨਾਂ ਕਿਹਾ ਕਿ ਸਰਦਾਰ ਕੁਲਵੰਤ ਸਿੰਘ ਨੇ ਬਤੌਰ ਮੇਅਰ ਮੁਹਾਲੀ ਦਾ ਹਰ ਪੱਖੋਂ ਵਿਕਾਸ ਕੀਤਾ ਹੈ ਅਤੇ ਉਹਨਾਂ ਨੇ ਵਿਕਾਸ ਦਾ ਹਰ ਕੰਮ ਬਿਨਾ ਕਿਸੇ ਵਿਤਕਰੇ ਅਤੇ ਪਾਰਟੀਬਾਜ਼ੀ ਤੋੰ ਉੱਪਰ ਉੱਠ ਕੇ ਕੀਤਾ ਹੈ। ਮੁਹਾਲੀ ਦੇ ਲੋਕਾਂ ਦਾ ਕੁਲਵੰਤ ਸਿੰਘ ਨਾਲ ਦਿਲ ਦਾ ਰਿਸ਼ਤਾ ਹੈ ਕਿਉਂਕਿ ਮੁਹਾਲੀ ਦੇ ਲੋਕ ਓਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੇ ਹਨ।
ਉਹਨਾਂ ਕਿਹਾ ਕਿ ਆਜ਼ਾਦ ਗਰੁੱਪ ਵਿਕਾਸ ਦੇ ਮੁੱਦੇ 'ਤੇ ਚੋਣਾਂ ਲੜ ਰਿਹਾ ਹੈ, ਜਦਕਿ ਕਾਂਗਰਸ ਸਿਰਫ਼ ਸਿਆਸੀ ਦੂਸ਼ਨਬਾਜ਼ੀ ਤੱਕ ਹੀ ਸੀਮਿਤ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਪਿਛਲੇ 4 ਸਾਲਾਂ ਵਿੱਚ ਮੁਹਾਲੀ ਦਾ ਕੋਈ ਵਿਕਾਸ ਨਹੀਂ ਕੀਤਾ, ਜਦਕਿ ਸ. ਕੁਲਵੰਤ ਸਿੰਘ ਨੇ ਹਮੇਸ਼ਾ ਵਿਕਾਸ ਨੂੰ ਤਰਜੀਹ ਦਿੱਤੀ ਹੈ।
ਆਜ਼ਾਦ ਗਰੁੱਪ ਨੂੰ ਪਿਛਲੇ ਨਗਰ ਨਿਗਮ ਚੋਣਾਂ ਦੌਰਾਨ ਵੀ ਮੁਹਾਲੀ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ ਸੀ ਅਤੇ ਇਸ ਵਾਰ ਮੁਹਾਲੀ ਦੇ ਲੋਕ ਪਹਿਲਾਂ ਨਾਲੋਂ ਵੱਧ ਵੋਟਾਂ ਨਾਲ ਜਿਤਾ ਕੇ ਆਜ਼ਾਦ ਗਰੁੱਪ ਨੂੰ ਸੇਵਾ ਦਾ ਮੌਕਾ ਦੇਣਗੇ।
ਇਸ ਮੌਕੇ ਤੇ ਹਰਵਿੰਦਰ ਸਿੰਘ ਨੰਬਰਦਾਰ, ਮਾਨ ਸਿੰਘ ਸੋਹਾਣਾ, ਪ੍ਰੇਮ ਸਿੰਘ ਨੰਬਰਦਾਰ ਅਸੋਕ ਅਗਰਵਾਲ, ਰੋਹਿਤ ਸ਼ਰਮਾ, ਸੁਭਾਸ਼ ਸ਼ਰਮਾ, ਬਲਵਿੰਦਰ ਸਿੰਘ ਜਾਲਣੀਆਂ, ਸੁਭਾਸ਼ ਬੱਬਰ ਅਤੇ ਬੂਟਾ ਸਿੰਘ ਜੀ ਮੌਜੂਦ ਸਨ।