Saturday, November 23, 2024
 

ਰਾਸ਼ਟਰੀ

ਮਹਾਰਾਸ਼ਟਰ: ਜ਼ਹਿਰੀਲੀ ਸ਼ਰਾਬ ਬਣੀ ਕਿੰਨੇ ਹੀ ਲੋਕਾਂ ਦੀ ਮੌਤ ਦਾ ਕਾਰਨ 😱

January 22, 2021 11:33 AM

ਨਾਗਪੁਰ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਚਮੋਰਸ਼ੀ ਤਾਲੁਕਾ ਦੇ ਇਕ ਪਿੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਲੋਕ ਗੰਭੀਰ ਰੂਪ ਵਿਚ ਬੀਮਾਰ ਹੋ ਗਏ। ਪੁਲਿਸ ਨੇ ਵੀਰਵਾਰ ਨੂੰ ਇਸ ਬਾਰੇ ਦਸਿਆ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਬੁਧਵਾਰ ਸ਼ਾਮ ਨੂੰ ਲਕਸ਼ਮਣਪੁਰ ਵਿਚ ਉਸ ਸਮੇਂ ਵਾਪਰੀ ਜਦੋਂ ਕੁਝ ਵਿਅਕਤੀਆਂ ਨੇ ਸ਼ਰਾਬ ਦੀ ਨਾਜਾਇਜ਼ ਭੱਠੀ ’ਤੇ ਸ਼ਰਾਬ ਪੀਤੀ। ਸਾਰੇ ਸ਼ਰਾਬ ਪੀ ਕੇ ਬੇਹੋਸ਼ ਹੋ ਗਏ।
ਉਨ੍ਹਾਂ ਕਿਹਾ ਕਿ ਬੀਮਾਰ ਹੋਏ ਲੋਕਾਂ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਅੱਸ਼ਤੀ ਦੇ ਦਿਹਾਤੀ ਹਸਪਤਾਲ ਵਿਚ ਦਾਖ਼ਲ ਅੱਠ ਹੋਰ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮਿ੍ਰਤਕਾਂ ਦੀ ਪਛਾਣ ਪ੍ਰਕਾਸ਼ ਫਕੀਰਾ ਗੌੜਕਰ (53) ਅਤੇ ਰਮੇਸ਼ ਨਾਨਾਜੀ ਧੁੰਮਨੇ (52) ਵਜੋਂ ਹੋਈ ਹੈ। ਦੋਵੇਂ ਲਕਸ਼ਮਣਪੁਰ ਪਿੰਡ ਦੇ ਵਸਨੀਕ ਸਨ। ਆਸ਼ਤੀ ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿਚ ਹੁਣ ਤਕ ਛੇ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ।

 

Have something to say? Post your comment

 
 
 
 
 
Subscribe