ਹੁਸ਼ਿਆਰਪੁਰ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਵੱਖ-ਵੱਖ ਥਾਈਂ ਜਾ ਕੇ ਦੁੱਧ, ਦੁੱਧ ਤੋਂ ਬਣਨ ਵਾਲੇ ਪਦਾਰਥ, ਗੁੜ ਅਤੇ ਸ਼ੱਕਰ ਦੇ ਨਮੂਨੇ ਲਏ ਜੋ ਜਾਂਚ ਵਾਸਤੇ ਲੈਬਾਰਟਰੀ ਨੂੰ ਭੇਜ ਦਿੱਤੇ ਗਏ। ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਸਮੇਤ ਪਿੰਡ ਅੱਜੋਵਾਲ ਸਥਿਤ ਵੇਰਕਾ ਮਿਲਕ ਪਲਾਂਟ ਅਤੇ ਹੁਸ਼ਿਆਰਪੁਰ-ਦਸੂਹਾ ਰੋਡ ਸਥਿਤ ਵੱਖ-ਵੱਖ ਵੇਲਣਿਆਂ ਤੋਂ ਨਮੂਨੇ ਲਏ। ਉਨ੍ਹਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਤੋਂ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੇ 4 ਨਮੂਨੇ ਲਏ ਗਏ ਹਨ ਜਦਕਿ ਦਸੂਹਾ ਰੋਡ ’ਤੇ ਸਥਿਤ ਵੇਲਣਿਆਂ ਤੋਂ ਗੁੜ ਅਤੇ ਸ਼ੱਕਰ ਦੇ 6 ਨਮੂਨੇ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ 3 ਹਫ਼ਤਿਆਂ ਤੱਕ ਆ ਜਾਵੇਗੀ।