ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਵਿਖੇ ਠੰਡ ਤੋਂ ਬਚਣ ਲਈ ਰਾਤ ਦੇ ਸਮੇਂ ਇਕ ਪਰਿਵਾਰ ਵੱਲੋਂ ਕਮਰੇ ਵਿੱਚ ਬਾਲੀ ਕੋਲਿਆਂ ਦੀ ਅੰਗੀਠੀ ਦਾ ਧੂੰਆਂ ਚੜਨ ਨਾਲ ਮਾਂ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ (35) ਪਤਨੀ ਜਗਜੀਤ ਸਿੰਘ ਆਪਣੇ ਦੋ ਬੱਚੇ ਪ੍ਰੀਤ ਸਿੰਘ (11) ਅਤੇ ਏਕਮਪ੍ਰੀਤ ਸਿੰਘ (5) ਵਜੋਂ ਹੋਈ ਹੈ। ਮ੍ਰਿਤਕਾ ਰਾਜਬੀਰ ਕੌਰ ਦੀ ਸੱਸ ਨੇ ਦੱਸਿਆ ਕਿ ਸਵੇਰੇ ਜਦੋਂ ਉਸਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਹਨਾਂ ਨੇ ਉਸ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਰਾਜਬੀਰ ਕੌਰ ਅਤੇ ਉਸ ਦੇ ਬੱਚਿਆਂ ਨੇ ਕੋਈ ਜਵਾਬ ਨਾ ਦਿੱਤਾ। ਇਸ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਵੇਖਿਆ ਕਿ ਰਾਜਬੀਰ ਕੌਰ ਅਤੇ ਉਸ ਦੇ ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਥਾਣਾ ਮੱਲਾਂਵਾਲਾ ਦੀ ਪੁਲਿਸ ਵੱਲੋਂ ਤਿੰਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੇ ਪੋਸਟਮਾਰਟਮ ਲਈ ਹਸਪਤਾਲ ਵਿਚ ਭੇਜ ਦਿੱਤੀਆਂ ਗਈਆਂ ਹਨ। ਮ੍ਰਿਤਕਾ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈੈ। ਇਸ ਖਬਰ ਨਾਲ ਇਲਾਕੇ ਚ ਸੋਗ ਦੀ ਲਹਿਰ ਹੈ।