ਨਵੀਂ ਦਿੱਲੀ : ਉੱਤਰੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ। ਦਿੱਲੀ-ਐਨਸੀਆਰ ਵਿਚ ਸਵੇਰ, ਸ਼ਾਮ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਰਹਿੰਦੀ ਹੈ। ਦਿੱਲੀ ਦਾ ਤਾਪਮਾਨ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਉਥੇ, ਪਛਮੀ ਰਾਜਸਥਾਨ ਵਿਚ ਚੁਰੂ ਵਿਚ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅਗਲੇ ਦੋ-ਤਿੰਨ ਦਿਨਾਂ ਤਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਵੀ ਸ਼ੀਤ ਲਹਿਰ ਚੱਲ ਰਹੀ ਹੈ। ਇਸ ਨਾਲ ਘੱਟੋ ਘੱਟ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਚੁਰੂ ਦਾ ਘੱਟੋ ਘੱਟ ਤਾਪਮਾਨ 1.9 ਡਿਗਰੀ ਦਰਜ ਕੀਤਾ ਗਿਆ। ਉਸੇ ਸਮੇਂ, ਪਹਾੜਾਂ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ ਦੇ ਸ ਿਮਨਾਲੀ ਅਤੇ ਉਤਰਾਖੰਡ ਦੇ ਕਈ ਖੇਤਰ ਬਰਫ਼ ਦੀਆਂ ਚਾਦਰਾਂ ਨਾਲ ਢੱਕੇ ਹੋਏ ਹਨ।