ਲੱਦਾਖ਼ : ਕੋਰੋਨਾ ਵਾਇਰਸ ਵਿਰੁਧ ਦੇਸ਼ ਭਰ ’ਚ ਅੱਜ ਤੋਂ ਦੁਨੀਆਂ ਦਾ ਹੁਣ ਤਕ ਸੱਭ ਤੋਂ ਵੱਡਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਲੇਹ-ਲੱਦਾਖ਼ ’ਚ ਤਾਇਨਾਤ ITBP ਦੇ 20 ਸਿਹਤ ਕਰਮੀਆਂ ਨੂੰ ਵੀ ਕੋਰੋਨਾ ਦੀ ਵੈਕਸੀਨ ਦਿਤੀ ਗਈ ਹੈ। ਲੱਦਾਖ਼ ’ਚ ਸੀ.ਐੱਮ.ਓ. ਡਾ. ਕਾਤਯਾਨੀ ਸ਼ਰਮਾ ਅਤੇ ਅਸਿਸਟੈਂਟ ਕਮਾਂਡੈਂਟ ਡਾ. ਸਕਾਲਜੰਗ ਐਨਗਮੋ ਨੂੰ ਕੋਰੋਨਾ ਦੀ ਵੈਕਸੀਨ ਦਿਤੀ ਗਈ ਹੈ। ਡਾ. ਕਾਤਯਾਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਅਧੀਨ ਸਾਨੂੰ ਕੋਵਿਸ਼ੀਲਡ ਦੀ ਵੈਕਸੀਨ ਦਿਤੀ ਗਈ ਹੈ। ਇਹ ਸੁਰੱਖਿਅਤ ਹੈ ਅਤੇ ਅਸੀਂ ਲੋਕ ਸਿਹਤਮੰਦ ਮਹਿਸੂਸ ਕਰ ਰਹੇ ਹਾਂ। ਉੱਥੇ ਹੀ ਲੇਹ ’ਚ ਫਾਰਵਰਡ ਪੋਸਟ ’ਤੇ ਤਾਇਨਾਤ ITBP ਫੌਜੀਆਂ ਨੂੰ ਕੋਰੋਨਾ ਦੀ ਵੈਕਸੀਨ ਦਿਤੀ ਗਈ। ਜਵਾਨਾਂ ਨੇ ਵੈਕਸੀਨ ਲੈਣ ਤੋਂ ਬਾਅਦ ਕਿਹਾ ਕਿ ਅਸੀਂ ਸੈਕਟਰ ਹਸਪਤਾਲ ਲੱਦਾਖ਼ ’ਚ ਕੋਰੋਨਾ ਦੀ ਵੈਕਸੀਨ ਲਈ ਹੈ ਅਤੇ ਇਸ ਨਾਲ ਕੋਈ ਵੀ ਉਲਟ ਪ੍ਰਭਾਵ ਨਹੀਂ ਹੈ, ਸਾਨੂੰ ਚੰਗਾ ਮਹਿਸੂਸ ਹੋ ਰਿਹਾ ਹੈ।